29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਰੇਤਾ ਉਤਾਰ ਰਹੇ ਟਿੱਪਰ ਚਾਲਕ ਦੀ ਕਰੰਟ ਲੱਗਣ ਨਾਲ ਮੌਤ

Ad Position 21
No active advertisement
ਅਜੀਤ ਡੈਸਕ 22-05-2026
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਸਥਾਨਕ ਸਕੀਮ ਨੰਬਰ-2 'ਚ ਰੇਤਾ ਉਤਾਰਨ ਸਮੇਂ ਕਰੰਟ ਲੱਗਣ ਨਾਲ ਇਕ ਟਿੱਪਰ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਟਿੱਪਰ ਨੰ: ਐਚ.ਪੀ. 19 ਡੀ-2898 ਦਾ ਚਾਲਕ ਸੁਰਜੀਤ ਸਿੰਘ ਪੁੱਤਰ ਰਾਮ ਚੰਦ ਵਾਸੀ ਪਿੰਡ ਓਲੀ, ਗਗਰੇਟ (ਹਿਮਾਚਲ ਪ੍ਰਦੇਸ਼) ਜਦੋਂ ਸਕੀਮ ਨੰਬਰ-2 'ਚ ਕਿਸੇ ਦੀ ਰੇਤਾ ਉਤਾਰਨ ਲਈ ਟਿੱਪਰ ਦੇ ਡਾਲੇ ਨੂੰ ਜੈੱਕ ਰਾਹੀਂ ਉੱਪਰ ਚੁੱਕਿਆ ਤਾਂ ਉਹ ਉੱਪਰੋਂ ਲੰਘ ਰਹੀਆਂ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ | ਤਾਰਾਂ ਦੇ ਸੰਪਰਕ 'ਚ ਆਉਂਦਿਆਂ ਹੀ ਪੂਰੇ ਟਿੱਪਰ 'ਚ ਜ਼ਬਰਦਸਤ ਕਰੰਟ ਫੈਲ ਗਿਆ, ਜਿਸ ਦੀ ਲਪੇਟ 'ਚ ਆਉਣ ਨਾਲ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਫੋਕਲ ਪੁਆਇੰਟ ਦੇ ਐਸ.ਐਚ.ਓ. ਜਗਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਅਤੇ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਯੂਨੀਅਨ ਦੀ ਬੈਠਕ ਵਿਚ ਸਰਕਾਰ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਫੂਡ ਸੇਫ਼ਟੀ ਟੀਮ ਨੇ ਫਲਾਂ, ਸਬਜ਼ੀਆਂ ਤੇ ਪੀਣ ਪਦਾਰਥਾਂ ਦੀ ਕੀਤੀ ਚੈਕਿੰਗ
Ad Position 24