29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

24 ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਘੇਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 22-05-2026
ਹਾਜੀਪੁਰ, 21 ਮਈ (ਜੋਗਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧੀਨ ਕੰਮ ਕਰਦੇ ਕਾਮਿਆਂ ਨੇ ਅੱਜ ਤੋਂ ਵਰਕ ਟੂ ਰੂਲ ਲਾਗੂ ਕਰਕੇ 24 ਮਈ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ | ਇਸ ਫ਼ੈਸਲਾ ਜੁਆਇੰਟ ਫੋਰਮ ਦੇ ਸੱਦੇ 'ਤੇ ਟੀ. ਐਸ. ਯੂ. ਦੀ ਹਾਜੀਪੁਰ ਵਿਖੇ ਹੋਈ ਮੁਕੇਰੀਆਂ ਮੰਡਲ ਦੀ ਮੀਟਿੰਗ ਦੌਰਾਨ ਲਿਆ | ਮੀਟਿੰਗ ਦੀ ਪ੍ਰਧਾਨਗੀ ਟੀ. ਐਸ. ਯੂ. ਦੇ ਜ਼ੋਨ ਕੈਸ਼ੀਅਰ ਇੰਦਰਜੀਤ ਸਿੰਘ ਤੇ ਉਪ ਮੰਡਲ ਪ੍ਰਧਾਨ ਮਨਜੀਤ ਸਿੰਘ ਨੇ ਕੀਤੀ | ਇਸ ਮੌਕੇ ਟੀ. ਐਸ. ਯੂ. ਦੇ ਮੰਡਲ ਪ੍ਰਧਾਨ ਜਗਜੀਤ ਸਿੰਘ ਤੇ ਜਨਰਲ ਸਕੱਤਰ ਸੁਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਆਕੀ ਹੋ ਗਈ ਹੈ | ਪਾਵਰਕਾਮ 'ਚ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਤਕਨੀਕੀ ਸਾਥੀਆਂ ਨੂੰ ਮਾਨਸਿਕ ਦਬਾਅ ਹੇਠ ਕੰਮ ਕਰਨਾ ਪੈ ਰਿਹਾ ਹੈ | ਮੁਲਾਜ਼ਮਾਂ ਦੇ ਲੰਬੇ ਸਮੇਂ ਤੋਂ ਲਟਕਦੇ ਬਕਾਏ ਅਦਾ ਨਹੀਂ ਕੀਤੇ ਜਾ ਰਹੇ | ਉਨ੍ਹਾਂ ਦਾਅਵਾ ਕੀਤਾ ਕਿ ਤਕਨੀਕੀ ਕਾਮੇ ਅੱਜ ਤੋਂ ਵਰਕ ਟੂ ਰੂਲ ਲਾਗੂ ਕਰਕੇ ਕੇਵਲ ਆਪਣੀ ਬਣਦੀ 8 ਘੰਟੇ ਦੀ ਡਿਊਟੀ ਹੀ ਕਰਨਗੇ | ਇਸੇ ਤਰ੍ਹਾਂ 24 ਮਈ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਉਪਰੰਤ 16 ਤੇ 17 ਜੂਨ ਨੂੰ ਹੜਤਾਲ ਕੀਤੀ ਜਾਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਕਮੇਟੀ ਵਲੋਂ ਤੈਅ ਕੀਤੇ ਕੋਟੇ ਅਨੁਸਾਰ ਮੁਕੇਰੀਆਂ ਮੰਡਲ 'ਚੋਂ ਵੱਡੀ ਗਿਣਤੀ ਟੀ. ਐਸ. ਯੂ. ਸਾਥੀ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ 'ਚ ਸ਼ਮੂਲੀਅਤ ਕਰਨਗੇ | ਇਸ ਮੌਕੇ ਜੂਨੀਅਰ ਇੰਜੀਨੀਅਰ ਪੰਕਜ਼ ਚੌਧਰੀ, ਸੰਜੀਵ ਕੁਮਾਰ, ਬਲਕਾਰ ਸਿੰਘ, ਉਪ ਮੰਡਲ ਪ੍ਰਧਾਨ ਨੀਰਜ਼ ਕੁਮਾਰ, ਸਕੱਤਰ ਗਣੇਸ਼, ਸਰਬਜੀਤ ਸਿੰਘ ਸਿੰਘ ਸਕੱਤਰ, ਰਜੇਸ਼ ਕੁਮਾਰ, ਜਤਿੰਦਰ ਕੁਮਾਰ, ਜਗਮੋਹਨ ਸਿੰਘ, ਸ਼ਿਵ ਕੁਮਾਰ, ਨਰਿੰਦਰ ਸਿੰਘ, ਜੋਗਿੰਦਰ ਸਿੰਘ, ਰਾਮਜੀ ਦਾਸ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਰੱਕ ਤੇ ਟਰਾਲੇ ਦੀ ਟੱਕਰ 'ਚ ਟਰੱਕ ਚਾਲਕ ਦੀ ਮੌਤ ਅਗਲੀ ਖ਼ਬਰ ਹੜਤਾਲ 'ਤੇ ਅੜੇ ਸਫ਼ਾਈ ਕਰਮਚਾਰੀ, ਗੰਦਗੀ ਦੇ ਢੇਰਾਂ ਹੇਠਾਂ ਦੱਬਿਆ ਟਾਂਡਾ, ਪ੍ਰਸ਼ਾਸਨ ਖ਼ਾਮੋਸ਼
Ad Position 24