ਹੁਸ਼ਿਆਰਪੁਰ, 21 ਮਈ (ਨਰਿੰਦਰ ਸਿੰਘ ਬੱਡਲਾ)-ਸੰਤ ਅਤਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ 'ਚ ਕਰਵਾਏ ਸਮਾਗਮ ਦੌਰਾਨ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਮਾਜ ਸੇਵਿਕਾ ਬੀਬੀ ਸਰੋਜ ਮੰਝ ਪਤਨੀ ਸਵ: ਰਿਟਾ: ਹੈੱਡਮਾਸਟਰ ਹਰਬੰਸ ਸਿੰਘ ਮੰਝ, ਮੈਡਮ ਸਵਿਤਾ ਪਰਮਾਰ ਤੇ ਹਰਪਾਲ ਸਿੰਘ ਰਾਮਗੜ੍ਹੀਆ ਦਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ | ਇਸ ਮੌਕੇ ਮਾ: ਸਰਬਜੀਤ ਸਿੰਘ ਮੰਝ ਨੇ ਕਿਹਾ ਕਿ ਬੀਬੀ ਸਰੋਜ ਮੰਝ ਵਲੋਂ ਪਰਿਵਾਰ ਸਮੇਤ ਸਮਾਜ ਭਲਾਈ ਦੇ ਕੰਮਾਂ 'ਚ ਹਮੇਸ਼ਾਂ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਹੈੱਡਮਾਸਟਰ ਹਰਬੰਸ ਸਿੰਘ ਮੰਝ ਵੀ ਜਿਥੇ ਸਮਾਜ ਸੇਵਾ 'ਚ ਆਪਣਾ ਪ੍ਰਮੁੱਖ ਯੋਗਦਾਨ ਪਾਉਂਦੇ ਸਨ, ਉੱਥੇ ਹੀ ਇਲਾਕੇ 'ਚ ਖੇਡਾਂ ਅਤੇ ਪੜ੍ਹਾਈ ਦੇ ਵਿਕਾਸ ਲਈ ਵੀ ਵਿਸ਼ੇਸ਼ ਉਪਰਾਲੇ ਕਰਦੇ ਸਨ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਦਿਖਾਏ ਮਾਰਗ 'ਤੇ ਚੱਲ ਕੇ ਹੀ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਮਾਜ ਸੇਵਾ ਦੇ ਨਾਲ-ਨਾਲ ਵਿੱਦਿਅਕ ਖੇਤਰ 'ਚ ਵੀ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ | ਇਸ ਮੌਕੇ ਖੇਡ ਇੰਚਾਰਜ ਰਾਜੀਵ ਕੁਮਾਰ, ਮਾ: ਦਿਲਬਾਗ ਸੰਧੂ, ਬਿ੍ਜ ਮਨੀ ਮਹੇਸ਼, ਮੁਕੇਸ਼ ਕੁਮਾਰ, ਰਵਿੰਦਰ ਕੁਮਾਰ, ਮੈਡਮ ਗੁਰਵਿੰਦਰ ਕੌਰ ਬੈਂਸ, ਮਾ: ਇੰਦਰਜੀਤ ਸਿੰਘ, ਇੰਦਰਪ੍ਰੀਤ ਕੌਰ, ਮੈਡਮ ਸਵਿਤਾ, ਗੁਰਪ੍ਰੀਤ ਕੌਰ, ਵਿਜੇ ਕੁਮਾਰ, ਬਨਦੇਸ਼ਵਰੀ, ਹਰਸ਼ਦੀਪ ਕੌਰ ਆਦਿ ਹਾਜ਼ਰ ਸਨ |