ਹਰਿਆਣਾ, 21 ਮਈ (ਹਰਮੇਲ ਸਿੰਘ ਖੱਖ)-ਆਲ ਇੰਡੀਆ ਬੈਂਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਪੀ. ਐਨ. ਬੀ. ਦੇ ਸਾਬਕਾ ਸੀਨੀਅਰ ਮੈਨੇਜਰ ਸਵ: ਕੇ. ਕੇ. ਸੈਣੀ ਦੇ ਦਿਹਾਂਤ 'ਤੇ ਇਲਾਕੇ ਭਰ 'ਚ ਸ਼ੋਕ ਦੀ ਲਹਿਰ ਹੈ | ਇਸੇ ਤਹਿਤ ਪੰਜਾਬ ਦੇ ਜੇਲ੍ਹਾਂ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਸਵ. ਕੇ. ਕੇ. ਸੈਣੀ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਲਸ਼ਨ ਰਾਏ ਮੌਂਟੀ ਪਾਸੀ, ਸੁਖਦੇਵ ਸ਼ਰਮਾ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਮੁਕੇਸ਼ ਡਡਵਾਲ, ਪੀ. ਏ. ਮੁਨੀਸ਼ ਠਾਕੁਰ, ਸਾਬਕਾ ਮੰਡਲ ਪ੍ਰਧਾਨ ਭਾਜਪਾ ਰਾਜੀਵ ਕਪਿਲਾ, ਬਾਲ ਕਿ੍ਸ਼ਨ ਸੈਣੀ, ਪੁਨੀਤ ਸੈਣੀ ਹੈਪੀ, ਮਨੂ ਸੈਣੀ, ਪਿ੍ੰਸੀਪਲ ਰਮੇਸ਼ ਸੈਣੀ, ਪਿ੍ੰਸੀਪਲ ਤਰਸੇਮ ਸਿੰਘ, ਸਾਬਕਾ ਬੈਂਕ ਅਧਿਕਾਰੀ ਉਤਮ ਚੰਦ ਭਾਟੀਆ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਨੇਤਾ ਰਾਕੇਸ਼ ਬਹਿਲ, ਪ੍ਰਧਾਨ ਸੰਜੇ ਕਪਿਲਾ, ਮਾਸਟਰ ਅਸ਼ੋਕ ਸ਼ਰਮਾ, ਮੁਕੇਸ਼ ਕੁਮਾਰ ਹਰਿਆਣਾ ਅਤੇ ਤਰਲੋਕ ਚੰਦ ਬਿੱਟੂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ |