ਬੀਣੇਵਾਲ, 21 ਮਈ (ਬੈਜ ਚੌਧਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੁਰਬਿਸ਼ਨਪੁਰੀ ਭਵਾਨੀਪੁਰ ਦਾ 12ਵੀਂ ਜਮਾਤ ਸਾਇੰਸ ਗਰੁੱਪ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਨਾਨ ਮੈਡੀਕਲ ਸਟਰੀਮ 'ਚ 51 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸਾਰੇ ਵਿਦਿਆਰਥੀ ਵਧੀਆ ਨੰਬਰ ਲੈ ਕੇ ਪਾਸ ਹੋਏ | ਸ਼ਿਵਾਂਸ ਪੁਰੀ ਪੁੱਤਰ ਰਜਨੀਸ਼ ਪੁਰੀ ਨੇ 92.2 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਪਲਵੀ ਪੁੱਤਰੀ ਮਨਜੀਤ ਸਿੰਘ ਨੇ 91.2 ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਕਮਲਪ੍ਰੀਤ ਕੌਰ ਪੁੱਤਰੀ ਯਾਦਵਿੰਦਰ ਸਿੰਘ 90 ਫ਼ੀਸਦੀ ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ | ਇਸੇ ਤਰ੍ਹਾਂ ਮੈਡੀਕਲ ਸਟਰੀਮ 'ਚ 34 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ | ਗੁਰਸ਼ਰਨ ਕੌਰ ਪੁੱਤਰੀ ਚੂਹੜ ਸਿੰਘ 92.8 ਫ਼ੀਸਦੀ ਅੰਕ ਲੈ ਕੇ ਪਹਿਲੇ ਸਥਾਨ 'ਤੇ ਰਹੀ | ਅਰਮਾਨਜੋਤ ਕੌਰ ਪੁੱਤਰੀ ਜਸ ਪਾਲ ਧੰਜਲ 92.6 ਫ਼ੀਸਦੀ ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ ਅਤੇ ਰੇਣੂਕਾ ਪੁੱਤਰੀ ਬਲਜੀਤ ਸਿੰਘ 89 ਫ਼ੀਸਦੀ ਅੰਕ ਲੈ ਕੇ ਤੀਸਰੇ ਸਥਾਨ 'ਤੇ ਰਹੀ | ਸਕੂਲ ਪਿ੍ੰਸੀਪਲ ਬਿ੍ਜ ਮੋਹਨ ਜਸਵਾਲ ਨੇ ਚੰਗੇ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਮਿਹਨਤੀ ਸਟਾਫ਼ ਨੂੰ ਵਧਾਈ ਦਿੱਤੀ |