28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅਲਾਇੰਸ ਕਲੱਬ ਦਸੂਹਾ ਨੇ ਸਰਕਾਰੀ ਸਕੂਲ ਵਿਚ ਸਟੇਸ਼ਨਰੀ ਵੰਡੀ

Ad Position 21
No active advertisement
ਅਜੀਤ ਡੈਸਕ 22-05-2026
ਦਸੂਹਾ, 21 ਮਈ (ਭੁੱਲਰ)-ਅਲਾਇੰਸ ਕਲੱਬ ਦਸੂਹਾ ਵਲੋਂ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਕਸਬਾ ਮੁਹੱਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਗਈ | ਕਲੱਬ ਦੇ ਮੈਂਬਰ ਡਾ. ਰਣਬੀਰ ਸਹਾਰਾ ਵਲੋਂ ਵਿਦਿਆਰਥੀਆਂ ਦੇ ਦੰਦਾਂ ਦਾ ਮੁਆਇਨਾ ਕੀਤਾ ਅਤੇ ਬੱਚਿਆਂ ਨੂੰ ਟੁੱਥਬੁਰਸ਼ ਤੇ ਪੇਸਟਾਂ ਤਕਸੀਮ ਕੀਤੀਆਂ ਗਈਆਂ | ਡਾ. ਸਹਾਰਾ ਨੇ ਬੱਚਿਆਂ ਨੂੰ ਦੰਦਾਂ ਦੀ ਸਾਂਭ-ਸੰਭਾਲ ਦੇ ਘਰੇਲੂ ਗੁਰ ਵੀ ਦੱਸੇ | ਇਸ ਤੋਂ ਇਲਾਵਾ ਕਲੱਬ ਦੇ ਮੈਂਬਰਾਂ ਵਲੋਂ ਸਕੂਲ ਅੰਦਰ ਬਾਥਰੂਮ ਬਣਾਉਣ ਤੇ ਸੈਕਟਰੀ ਭੁਪਿੰਦਰ ਰੰਜਨ ਵਲੋਂ ਇਕ ਏ. ਸੀ. ਲਗਾਉਣ ਦਾ ਵੀ ਐਲਾਨ ਕੀਤਾ ਗਿਆ | ਪ੍ਰਧਾਨ ਗੱਗੀ ਠੁਕਰਾਲ ਨੇ ਭਵਿੱਖ 'ਚ ਵੀ ਸਕੂਲ ਪ੍ਰਬੰਧਕਾਂ ਨੂੰ ਸਹਿਯੋਗ ਦਾ ਭਰੋਸਾ ਦਿੰਦਿਆ ਕਿਹਾ ਕਿ ਕਲੱਬ ਵਲੋਂ ਸਮੇਂ-ਸਮੇਂ ਲੋਕ ਭਲਾਈ ਦੇ ਕਾਰਜਾਂ ਲਈ ਅਭਿਆਨ ਚਲਾਇਆ ਜਾਂਦਾ ਹੈ, ਜਿਸ 'ਚ ਸਾਰੇ ਹੀ ਮੈਂਬਰ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ | ਇਸ ਮੌਕੇ ਸਕੂਲ ਮੁਖੀ ਰਾਜੇਸ਼ ਕੁਮਾਰ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੱਤਰ ਭੁਪਿੰਦਰ ਰੰਜਨ, ਪੀ. ਆਰ. ਓ. ਤਰਲੋਕ ਸਿੰਘ ਅਰੋੜਾ, ਡਾ. ਨਈਅਰ, ਰਾਜਨ ਰਲਹਣ, ਕੇ. ਐਸ. ਪੁਰੀ, ਦਿਨੇਸ਼ ਕੁਮਾਰ, ਡਾ. ਪਰਨੀਤ ਕੌਰ ਨਈਅਰ, ਰੇਨੂੰ ਬਾਲਾ, ਮੋਨਿਕਾ, ਸਪਨਾ, ਮੋਨਿਕਾ ਠਾਕੁਰ, ਵੀਨਾ, ਲਵਪ੍ਰੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੈਂਸ ਗੋਤ ਜਠੇਰਿਆਂ ਦਾ ਮੇਲਾ 24 ਨੂੰ ਅਗਲੀ ਖ਼ਬਰ ਸਰਕਾਰੀ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ ਭਵਾਨੀਪੁਰ ਦਾ 12ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ
Ad Position 24