21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪਿੰਡ ਬੱਠੀਆਂ 'ਚ ਲੱਖ ਦਾਤਾ ਪੀਰ ਦੀ ਯਾਦ 'ਚ ਸਮਾਗਮ ਤੇ ਛਿੰਝ ਮੇਲਾ

Ad Position 21
No active advertisement
ਅਜੀਤ ਡੈਸਕ 23-05-2026
ਹੁਸ਼ਿਆਰਪੁਰ, 22 ਮਈ (ਨਰਿੰਦਰ ਸਿੰਘ ਬੱਡਲਾ)-ਪਿੰਡ ਬੱਠੀਆਂ ਬ੍ਰਾਹਮਣਾਂ ਵਿਖੇ ਸਮੂਹ ਨਗਰ ਵਾਸੀ ਸੰਗਤਾਂ, ਐਨ. ਆਰ. ਆਈ .ਵੀਰਾਂ ਦੇ ਸਹਿਯੋਗ ਨਾਲ ਲੱਖ ਦਾਤਾ ਪੀਰ ਦਾ ਸਾਲਾਨਾ ਮੇਲਾ ਤੇ ਦੀਪਕ ਮੈਮੋਰੀਅਲ ਛਿੰਝ ਮੇਲਾ ਕਰਵਾਇਆ, ਜਿਸ ਦਾ ਉਦਘਾਟਨ ਸੰਤ ਸਤਪਾਲ ਸਿੰਘ ਸਾਹਰੀ ਵਾਲਿਆਂ ਦੇ ਸੇਵਕ ਸੰਤ ਮਹਿੰਦਰ ਸਿੰਘ ਵਲੋਂ ਅਰਦਾਸ ਉਪਰੰਤ ਕੀਤਾ | ਇਸ ਮੌਕੇ ਪੀਰਾਂ ਦੀ ਜਾਗੋ ਕੱਢੀ ਜਾਵੇਗੀ ਤੇ ਮੇਲੇ 'ਚ ਅੰਤਰਰਾਸ਼ਟਰੀ ਕਲਾਕਾਰ ਸਰਦਾਰ ਅਲੀ, ਕੱਵਾਲ ਹਰਮੇਸ਼ ਰੰਗੀਲਾ ਤੇ ਉਂਕਾਰ ਵਾਲੀਆ, ਕੱਵਾਲ
ਅਸ਼ਰਫ਼ ਰਫ਼ੀ, ਕੱਵਾਲ ਅਮਾਨ ਅਲੀ ਖ਼ਾਨ ਪੁੱਜ ਕੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ | ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਦੀ ਸ਼ੁਰੂਆਤ ਡਾ. ਦਿਲਬਾਗ ਰਾਏ ਮੈਂਬਰ ਕੌਮੀ ਕੌਂਸਲ ਭਾਜਪਾ ਤੇ ਹਲਕਾ ਇੰਚਾਰਜ ਵਲੋਂ ਕਰਵਾਈ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਪਰਪੱਕ ਕਰਦੇ ਹਨ ਅਤੇ ਨੌਜਵਾਨਾਂ 'ਚੋਂ ਮਾੜੀਆਂ ਅਲਾਮਤਾਂ ਖ਼ਤਮ ਕਰਨ 'ਚ ਸਹਾਈ ਹੁੰਦੇ ਹਨ | ਪਟਕੇ ਦੀ ਕੁਸ਼ਤੀ ਛੋਟਾ ਸੁਦਾਮ ਹੁਸ਼ਿਆਰਪੁਰ ਤੇ ਦੀਪਕ ਹਰਿਆਣਾ ਸਟੇਟ ਦੇ ਵਿਚਕਾਰ ਖੇਡੀ ਗਈ, ਜਿਸ 'ਚ ਛੋਟਾ ਸੁਦਾਮ ਹੁਸ਼ਿਆਰਪੁਰ ਜੇਤੂ ਰਹੇ ਅਤੇ ਉਨ੍ਹਾਂ ਨੂੰ ਨਕਦ ਰਾਸ਼ੀ ਤੇ ਇਨਾਮ ਵਜੋਂ ਮੋਟਰਸਾਈਕਲ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਸੁਭਾਸ਼ ਚੰਦਰ, ਸਰਪੰਚ ਸਵਿਤਾ, ਨੰਬਰਦਾਰ ਵਰਿੰਦਰ ਕੁਮਾਰ, ਸੰਦੀਪ ਕੁਮਾਰ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਯਸ਼ਪਾਲ, ਅਸ਼ਵਨੀ ਕੁਮਾਰ, ਜਸਵਿੰਦਰ ਕੁਮਾਰ ਸਮੇਤ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਮੁਲਾਜ਼ਮਾਂ ਦਾ ਬਣਦਾ ਮਹਿੰਗਾਈ ਭੱਤਾ ਜਲਦ ਜਾਰੀ ਕਰੇ-ਐਡ: ਰਣਜੀਤ ਕੁਮਾਰ ਅਗਲੀ ਖ਼ਬਰ ਡੀ. ਏ. ਵੀ. ਕਾਲਜ ਹੁਸ਼ਿਆਰਪੁਰ 'ਚ ਵਿਜੇ ਕੁਮਾਰ ਮੈਮੋਰੀਅਲ ਸਕਾਲਰਸ਼ਿਪ ਵੰਡੀ
Ad Position 24