ਗੜ੍ਹਦੀਵਾਲਾ, 22 ਮਈ (ਚੱਗਰ)-ਨਗਰ ਕੌਂਸਲ ਦੀਆਂ ਚੋਣਾਂ ਦੇ ਸੰਬੰਧ 'ਚ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਚੋਣ ਦਫਤਰ ਦਾ ਉਦਘਾਟਨ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਟਾਂਡਾ ਦੀ ਅਗਵਾਈ ਵਿਚ ਕੀਤਾ | ਇਸ ਮੌਕੇ ਰਸੂਲਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ | ਉਨ੍ਹਾਂ ਕਿਹਾ ਕਿ ਸਾਡੇ ਵਰਕਰ ਤੇ ਅਹੁਦੇਦਾਰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ ਅਤੇ ਜਿੱਤ ਪ੍ਰਾਪਤ ਕਰਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਤਗੜਾ ਕਰਨਗੇ | ਇਸ ਮੌਕੇ ਪੀ. ਏ. ਸੀ. ਮੈਂਬਰ ਕਮਲਜੀਤ ਸਿੰਘ ਕੁਲਾਰ, ਸਿਮਰਜੀਤ ਸਿੰਘ ਅਟਵਾਲ, ਜਸਵੰਤ ਸਿੰਘ ਪੱਖੋਵਾਲ, ਬਲਵੀਰ ਸਿੰਘ ਮਿਰਜ਼ਾਪੁਰ, ਹਰਵਿੰਦਰ ਸਿੰਘ ਮਾਂਗਾ, ਬਲਵਿੰਦਰ ਸਿੰਘ ਚਿੱਪੜਾ, ਚਮਕੌਰ ਸਿੰਘ ਮੱਲੀਆਂ, ਬੀਬੀ ਸੁਸ਼ਮਾ, ਲਖਵਿੰਦਰ ਸਿੰਘ ਰਿਆੜ, ਸੰਜੀਵ ਸਿੰਘ ਕੋਈ, ਵਰਿੰਦਰ ਗੋਇਲ ਗੁਪਤਾ, ਗੁਰਮੁਖ ਸਿੰਘ, ਦਲਜੀਤ ਸਿੰਘ, ਮਮਤਾ ਰਾਣੀ, ਸੋਨੂ ਸਿੰਘ, ਕੁਲਦੀਪ ਸਿੰਘ, ਮਮਤਾ ਰਾਣੀ, ਗੁਰਦੀਪ ਸਿੰਘ, ਕਪਿਲ ਗੜ੍ਹਦੀਵਾਲਾ ਆਦਿ ਵਰਕਰ ਮੌਜੂਦ ਸਨ |