22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ 1994 ਦੇ ਅੰਮਿ੍ਤਸਰ ਐਲਾਨਨਾਮੇ ਦੀ ਤਰਜ਼ 'ਤੇ ਹੀ ਅਕਾਲੀ ਦਲਾਂ 'ਚ ਏਕਤਾ ਸੰਭਵ- ਸਿੰਗੜੀਵਾਲ

Ad Position 21
No active advertisement
ਅਜੀਤ ਡੈਸਕ 26-05-2026
ਹੁਸ਼ਿਆਰਪੁਰ, 25 ਮਈ (ਨਰਿੰਦਰ ਸਿੰਘ ਬੱਡਲਾ)-ਜਦੋਂ ਖ਼ਾਲਸਾ ਪੰਥ ਨੂੰ ਸਮੁੱਚੇ ਅਕਾਲੀ ਦਲਾਂ ਤੇ ਪੰਥਕ ਸੰਗਠਨਾਂ ਦੀ ਸਾਂਝੀ ਏਕਤਾ ਦੀ ਸਖ਼ਤ ਲੋੜ ਹੈ, ਤਾਂ ਉਸ ਸਮੇਂ ਵੀ ਜੋ ਵੱਖ-ਵੱਖ ਅਕਾਲੀ ਦਲਾਂ ਅਤੇ ਆਗੂਆਂ ਦੀ ਸਥਿਤੀ ਖ਼ਰਾਬ ਹੋਈ ਪਈ ਹੈ, ਜੋ ਅਫਸੋਸਜਨਕ ਹੈ ਅਤੇ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਸਿਧਾਂਤਿਕ ਅਤੇ ਗੁਰੂ ਸਾਹਿਬਾਨ ਦੀ ਸੋਚ ਉੱਤੇ ਅੱਗੇ ਲਿਜਾਉਣ ਦੀ ਅੱਜ ਸਖ਼ਤ ਲੋੜ ਬਣ ਗਈ ਹੈ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ 1994 ਵਿਚ 'ਅੰਮਿ੍ਤਸਰ ਐਲਾਨਨਾਮੇ' ਦੀ ਤਰਜ਼ ਤੇ ਹੀ ਸਮੁੱਚੇ ਅਕਾਲੀ ਦਲਾਂ ਵਿਚ ਏਕਤਾ ਸੰਭਵ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਵੱਖ-ਵੱਖ ਅਕਾਲੀ ਦਲਾਂ ਜਾਂ ਪੰਥਕ ਸੰਗਠਨਾਂ ਦੀ ਸਥਿਤੀ ਅਤੇ ਅਮਲਾਂ ਦਾ ਨਿਰਪੱਖਤਾ ਨਾਲ ਨਿਰੀਖਣ ਕੀਤਾ ਜਾਵੇ ਤਾਂ ਇਹ ਗੱਲ ਸਪਸ਼ਟ ਰੂਪ ਵਿਚ ਪ੍ਰਤੱਖ ਹੋ ਜਾਂਦੀ ਹੈ ਕਿ ਇਸ ਸਮੇਂ ਦਿ੍ੜ੍ਹ ਅਤੇ ਪੰਥਕ ਸੋਚ ਅਤੇ ਸਿਧਾਂਤ ਉੱਤੇ ਨਿਡਰਤਾ ਤੇ ਦਿ੍ੜ੍ਹਤਾ ਨਾਲ ਚੱਲਣ ਵਾਲਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ (ਅ) ਹੀ ਹੈ ਜਿਸ ਦੀ ਹੋਂਦ 1994 ਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅੰਮਿ੍ਤਸਰ ਐਲਾਨਨਾਮਾ ਕਰਕੇ ਹੋਈ ਸੀ | ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਚੱਲਣ ਵਾਲਾ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਦੀ ਆਪਸੀ ਗੱਲ ਟੁੱਟ ਗਈ ਹੈ , ਜਿਸ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਉਹ ਪਾਰਟੀ ਕਦੀ ਨਹੀਂ ਟੁੱਟ ਸਕਦੀ ਜੋ ਸਿਧਾਂਤ ਅਤੇ ਸੋਚ ਉੱਤੇ ਪਹਿਰਾ ਦਿੰਦੀ ਆ ਰਹੀ ਹੋਵੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ (ਅ) ਵਾਹਦ ਇਕ ਪਾਰਟੀ ਹੈ ਜਿਸਨੇ ਹਮੇਸ਼ਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਤੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮੁਹੱਲਾ ਸੁੰਦਰ ਨਗਰ ਵਾਸੀਆਂ ਵਲੋਂ ਵਿਕਾਸ ਨਾ ਹੋਣ ਕਾਰਨ ਰਾਜਸੀ ਪਾਰਟੀ ਦੇ ਵਿਰੋਧ ਦਾ ਐਲਾਨ ਅਗਲੀ ਖ਼ਬਰ ਮਹੰਤ ਰਮਿੰਦਰ ਦਾਸ ਵਲੋਂ ਲਾਲਾ ਸੁੰਦਰ ਦਾਸ ਕਪੂਰ ਆਸ਼ਰਮ 'ਚ ਮੁਫਤ ਹੋਮਿਓਪੈਥਿਕ ਡਿਸਪੈਂਸਰੀ ਦਾ ਉਦਘਾਟਨ
Ad Position 24