ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲਾਲਾ ਸੁੰਦਰ ਦਾਸ ਕਪੂਰ ਚੈਰੀਟੇਬਲ ਸੁਸਾਇਟੀ ਫ਼ਾਰ ਡੈਫ ਐਂਡ ਮਿਊਟ ਵਲੋਂ ਲਾਲਾ ਸੁੰਦਰ ਦਾਸ ਕਪੂਰ ਆਸ਼ਰਮ ਹੁਸ਼ਿਆਰਪੁਰ 'ਚ ਮੁਫ਼ਤ ਹੋਮਿਓਪੈਥਿਕ ਡਿਸਪੈਂਸਰੀ ਦਾ ਨਿਰਮਾਣ ਕਰਵਾ ਕੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਕੀਤਾ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਮਹੰਤ ਰਮਿੰਦਰ ਦਾਸ ਨੇ ਮੁਫ਼ਤ ਹੋਮਿਓਪੈਥਿਕ ਡਿਸਪੈਂਸਰੀ ਦਾ ਉਦਘਾਟਨ ਕੀਤਾ | ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਸੁਸਾਇਟੀ ਦਾ ਮੁੱਖ ਟੀਚਾ ਮਨੁੱਖਤਾ ਦੀ ਸੇਵਾ ਹੈ, ਜਿਸ ਦੇ ਤਹਿਤ ਆਸ਼ਰਮ 'ਚ ਇਹ ਡਿਸਪੈਂਸਰੀ ਖੋਲੀ ਗਈ ਹੈ | ਸੁਸਾਇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ ਨੇ ਦੱਸਿਆ ਕਿ ਇਹ ਡਿਸਪੈਂਸਰੀ ਹਰ ਐਤਵਾਰ ਨੂੰ ਜ਼ਰੂਰਤਮੰਦ ਲੋਕਾਂ ਲਈ ਸਵੇਰੇ 8 ਵਜੇ ਤੋਂ 10 ਵਜੇ ਤੱਕ ਖੁੱਲ੍ਹੀ ਰਹੇਗੀ | ਇਸ ਮੌਕੇ ਮਹੰਤ ਰਮਿੰਦਰ ਦਾਸ ਨੇ ਇਸ ਸੇਵਾ ਕਾਰਜ ਲਈ 21 ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ | ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਮਹੰਤ ਰਮਿੰਦਾ ਦਾਸ ਦਾ ਧੰਨਵਾਦ ਕੀਤਾ | ਇਸ ਮੌਕੇ ਐੱਸ. ਪੀ. ਰਾਣਾ, ਐੱਸ. ਪੀ. ਦੀਵਾਨ, ਡਾ. ਜਮੀਲ ਬਾਲੀ, ਰਾਜੇਸ਼ ਨਾਕੜਾ, ਅਨੰਦ ਅਗਰਵਾਲ, ਜੇ. ਪੀ. ਬਹਿਲ, ਵਿਨੋਦ ਕੁਮਾਰ, ਨਰੇਸ਼ ਅਨੰਦ, ਸੰਜੀਵ ਅਰੋੜਾ, ਦਰਸ਼ਨ ਲਾਲ, ਅਸ਼ੋਕ ਪੁਰੀ, ਮਿੰਟੂ ਗੁਪਤਾ, ਚੇਤਨ ਸੂਦ, ਵਿਜੇ ਕੁਮਾਰ, ਏ. ਐੱਸ. ਕੰਗ ਆਦਿ ਵੀ ਹਾਜ਼ਰ ਸਨ |