22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਾਵਰਕਾਮ ਦੀਆਂ 'ਤਾਨਾਸ਼ਾਹੀ' ਨੀਤੀਆਂ ਖ਼ਿਲਾਫ਼ ਭੜਕੇ ਬਿਜਲੀ ਕਾਮੇ, ਤਲਵਾੜਾ ਵਿਖੇ ਗੇਟ ਰੈਲੀ

Ad Position 21
No active advertisement
ਅਜੀਤ ਡੈਸਕ 26-05-2026
ਤਲਵਾੜਾ, 25 ਮਈ (ਐੱਚ. ਐੱਸ. ਮਿੱਠੂ)-ਪਾਵਰਕਾਮ ਮੈਨੇਜਮੈਂਟ ਵਲੋਂ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਮੁਲਾਜ਼ਮਾਂ ਤੇ ਸਾਜੋ-ਸਾਮਾਨ ਦੀ ਘਾਟ ਨੂੰ ਦੂਰ ਕਰਨ ਦੀ ਬਜਾਏ, ਮੁਲਾਜ਼ਮਾਂ 'ਤੇ ਕਥਿਤ ਤੌਰ 'ਤੇ ਥਾਪੇ ਜਾ ਰਹੇ ਤਾਨਾਸ਼ਾਹੀ ਹੁਕਮਾਂ ਖ਼ਿਲਾਫ਼ ਰੋਸ ਵਧਦਾ ਜਾ ਰਿਹਾ ਹੈ | ਜੁਆਇੰਟ ਫੋਰਮ ਦੇ ਸੱਦੇ 'ਤੇ ਉਪ ਮੰਡਲ ਤਲਵਾੜਾ ਦੇ ਬਿਜਲੀ ਮੁਲਾਜ਼ਮਾਂ ਵਲੋਂ ਇਕ ਵਿਸ਼ਾਲ ਗੇਟ ਰੈਲੀ ਕਰਕੇ ਮੈਨੇਜਮੈਂਟ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਗਈ | ਆਗੂਆਂ ਨੇ ਦੋਸ਼ ਲਾਇਆ ਕਿ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਅਫ਼ਸਰਾਂ ਦੇ ਚਹੇਤੇ ਲਾਈਨਮੈਨ ਦਫ਼ਤਰਾਂ 'ਚ ਆਰਾਮਦਾਇਕ ਸੀਟਾਂ 'ਤੇ ਬੈਠੇ ਹਨ ਅਤੇ ਹਫ਼ਤਾਵਾਰੀ ਸਮੇਤ ਸਾਰੀਆਂ ਸਰਕਾਰੀ ਛੁੱਟੀਆਂ ਦਾ ਅਨੰਦ ਮਾਣ ਰਹੇ ਹਨ | ਦੂਜੇ ਪਾਸੇ, ਫ਼ੀਲਡ 'ਚ ਦਿਨ-ਰਾਤ ਕੰਮ ਕਰਨ ਵਾਲੇ ਤਕਨੀਕੀ ਮੁਲਾਜ਼ਮਾਂ ਨੂੰ ਹਫ਼ਤਾਵਾਰੀ ਛੁੱਟੀਆਂ ਵੀ ਨਸੀਬ ਨਹੀਂ ਹੋ ਰਹੀਆਂ | ਦਫ਼ਤਰਾਂ 'ਚ ਬੈਠੇ ਅਜਿਹੇ ਤਕਨੀਕੀ ਕਾਮਿਆਂ ਨੂੰ ਤੁਰੰਤ ਬਾਹਰ ਕੱਢ ਕੇ ਫੀਡਰਾਂ 'ਤੇ ਤਾਇਨਾਤ ਕੀਤਾ ਜਾਵੇ | ਪਾਵਰਕਾਮ ਦੀ ਟਕਰਾਅ ਵਾਲੀ ਨੀਤੀ ਦੇ ਵਿਰੋਧ ਵਿਚ ਸਾਂਝੇ ਥੜੇ੍ਹ ਵਲੋਂ 21 ਮਈ ਤੋਂ 'ਵਰਕ ਟੂ ਰੂਲ' (ਨਿਯਮ ਮੁਤਾਬਿਕ ਕੰਮ) ਤਹਿਤ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ | ਇਸ ਨੂੰ ਹੋਰ ਤਿੱਖਾ ਕਰਦੇ ਹੋਏ ਆਗੂਆਂ ਨੇ ਐਲਾਨ ਕੀਤਾ ਕਿ 7 ਮਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ 16 ਤੇ 17 ਜੂਨ ਦੀ ਦੋ ਦਿਨਾਂ ਦੀ ਮੁਕੰਮਲ ਤੇ ਇਤਿਹਾਸਕ ਹੜਤਾਲ ਦੀ ਤਿਆਰੀ ਕੀਤੀ ਜਾਵੇ | ਇਸ ਮੌਕੇ ਮੁਲਾਜ਼ਮਾਂ ਨੂੰ ਲਾਮਬੰਦ ਕਰਦਿਆਂ ਟੀ. ਐੱਸ. ਯੂ. ਦੇ ਉਪ ਮੰਡਲ ਪ੍ਰਧਾਨ ਇੰਦਰਜੀਤ ਸਿੰਘ, ਇੰਪਲਾਈਜ਼ ਫੈਡਰੇਸ਼ਨ ਦੇ ਉਪ ਮੰਡਲ ਪ੍ਰਧਾਨ ਕੁਲਦੀਪ ਸਿੰਘ, ਅਸ਼ੋਕ ਕੁਮਾਰ, ਰਜਿੰਦਰ ਕੁਮਾਰ, ਵਿਨੇ ਕੁਮਾਰ, ਹਰਚਰਨ ਸਿੰਘ (ਜੇ. ਈ.), ਸੰਜੀਵ ਕੁਮਾਰ, ਸੁਨੀਲ ਪਲਿਆਲ, ਅਮਿੱਤ ਕੁਮਾਰ, ਰਜਤ ਕੁਮਾਰ, ਓਾਕਾਰ ਸਿੰਘ ਤੇ ਨਰਿੰਦਰ ਕੁਮਾਰ ਸਮੇਤ ਵੱਡੀ ਗਿਣਤੀ 'ਚ ਬਿਜਲੀ ਕਾਮੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਮਾਰਚ ਅਗਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਲੜੀਵਾਰ ਭੋਗ ਪਾਏ
Ad Position 24