23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਚੋਰੀ ਦਰੱਖ਼ਤ ਕੱਟਣ ਦਾ ਲਗਾਇਆ ਦੋਸ਼

Ad Position 21
No active advertisement
ਅਜੀਤ ਡੈਸਕ 26-05-2026
ਬੀਣੇਵਾਲ, 25 ਮਈ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਟੱਬਾ ਦੇ ਰਾਮ ਕੁਮਾਰ ਪੁੱਤਰ ਡਾ. ਮਲਕੀਤ ਸਿੰਘ ਨੇ ਦੋਸ਼ ਲਗਾਇਆ ਕਿ ਦਿਨ ਦਿਹਾੜੇ ਚੋਰਾਂ ਵਲੋਂ ਉਸ ਦੇ ਘਰ ਦੇ ਨਾਲ ਲੱਗਦੇ ਖ਼ਾਲੀ ਪਲਾਟ 'ਚੋਂ ਦੋ ਦਰੱਖ਼ਤ ਚੋਰੀ ਕੱਟ ਕੇ ਚੋਰ ਲੈ ਗਏ | ਭਾਜਪਾ ਬੀਤ ਮੰਡਲ ਦਾ ਐੱਸ. ਸੀ. ਮੋਰਚੇ ਦੇ ਪ੍ਰਧਾਨ ਰਾਮ ਕੁਮਾਰ ਨੇ ਦੱਸਿਆ ਕਿ ਅੱਜ ਉਹ ਕਿਸੇ ਕੰਮ ਲਈ ਘਰ ਤੋਂ ਬਾਹਰ ਗਿਆ ਸੀ ਜਦ ਉਹ ਦੁਪਹਿਰ ਵੇਲੇ ਵਾਪਸ ਆਇਆ ਤਾਂ ਕੁਝ ਲੋਕ ਉਸ ਦੇ ਘਰ ਨਾਲ ਲੱਗਦੇ ਪਲਾਟ 'ਚੋਂ ਇਕ ਡੇਕ ਦਾ ਦਰੱਖ਼ਤ ਕੱਟ ਕੇ ਲੈ ਜਾ ਸਕੇ ਸਨ ਜਦਕਿ ਦੂਜੇ ਕਿੱਕਰ ਦੇ ਦਰੱਖ਼ਤ ਨੂੰ ਜੜ੍ਹ ਤੋਂ ਪੁੱਟਣ ਲੱਗੇ ਹੋਏ ਸਨ | ਰਾਮ ਕੁਮਾਰ ਨੇ ਕਿਹਾ ਕਿ ਦਰੱਖ਼ਤ ਚੋਰ ਮੌਕੇ ਤੋਂ ਮੈਨੂੰ ਦੇਖ ਕੇ ਖਿਸਕ ਗਏ ਪਰ ਜਾਂਦੇ ਜਾਂਦੇ ਕੱਟੀ ਗਈ ਡੇਕ ਚੁੱਕ ਕੇ ਲੈ ਗਏ | ਰਾਮ ਕੁਮਾਰ ਨੇ ਦੱਸਿਆ ਕਿ ਦਰੱਖ਼ਤ ਕੱਟਣ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਦਰੱਖ਼ਤ ਕੱਟਣ ਵਾਲਾ ਠੇਕੇਦਾਰ ਪਿੰਡ ਸੇਖੋਵਾਲ ਦਾ ਦੱਸਿਆ ਜਾਂਦਾ ਹੈ | ਰਾਮ ਕੁਮਾਰ ਨੇ ਦੱਸਿਆ ਕਿ ਉਸ ਨੇ ਵਣ ਵਿਭਾਗ ਤੇ ਪੁਲਿਸ ਚੌਕੀ ਬੀਣੇਵਾਲ ਨੂੰ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ ਹੈ | ਰਾਮ ਕੁਮਾਰ ਨੇ ਦਰਖ਼ਤ ਚੋਰਾਂ ਨੂੰ ਫੜ ਕੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਡਾ. ਰਾਜ ਕੁਮਾਰ ਤੇ ਡਾ. ਇਸ਼ਾਂਕ ਕੁਮਾਰ ਦੇ ਯਤਨਾਂ ਨਾਲ ਹੋ ਰਿਹੈ ਸਰਬਪੱਖੀ ਵਿਕਾਸ-ਠੇਕੇਦਾਰ ਰਿੱਕੀ ਅਗਲੀ ਖ਼ਬਰ ਡੇਰਾ ਬਾਬਾ ਬੰਨਾ ਨਾਮ ਉਡਰਾ ਵਿਖੇ ਸੰਤ ਰਤਨ ਦਾਸ ਦੀ ਬਰਸੀ ਸੰਬੰਧੀ ਸਮਾਗਮ ਕਰਵਾਇਆ
Ad Position 24