13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸਰਕਾਰੀ ਕਾਲਜ ਤਲਵਾੜਾ ਵਲੋਂ ਅਕਾਦਮਿਕ ਸੈਸ਼ਨ 2026-27 ਦਾ ਪ੍ਰਾਸਪੈਕਟਸ ਜਾਰੀ

Ad Position 21
No active advertisement
ਅਜੀਤ ਡੈਸਕ 27-05-2026
ਤਲਵਾੜਾ, 26 ਮਈ (ਰਾਜੀਵ ਓਸ਼ੋ)- ਸਰਕਾਰੀ ਕਾਲਜ ਤਲਵਾੜਾ ਵਲੋਂ ਅਕਾਦਮਿਕ ਸੈਸ਼ਨ 2026-27 ਲਈ ਆਪਣਾ ਨਵਾਂ ਪ੍ਰੋਸਪੈਕਟਸ ਵਿਧੀਵਤ ਤੌਰ 'ਤੇ ਜਾਰੀ ਕਰ ਦਿੱਤਾ ਗਿਆ ਹੈ | ਕਾਲਜ ਦੇ ਪਿ੍ੰਸੀਪਲ ਡਾ. ਰਾਜੀਵ ਖੋਸਲਾ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ | ਪ੍ਰੋਸਪੈਕਟਸ ਰਿਲੀਜ਼ ਸਮਾਰੋਹ ਦੌਰਾਨ ਪਿ੍ੰਸੀਪਲ ਡਾ. ਰਾਜੀਵ ਖੋਸਲਾ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ, ਆਧੁਨਿਕ ਸਹੂਲਤਾਂ ਅਤੇ ਬਿਹਤਰ ਅਕਾਦਮਿਕ ਮਾਹੌਲ ਪ੍ਰਦਾਨ ਕਰਨ ਲਈ ਨਿਰੰਤਰ ਯਤਨਸ਼ੀਲ ਹੈ | ਉਨ੍ਹਾਂ ਦੱਸਿਆ ਕਿ ਨਵੇਂ ਪ੍ਰੋਸਪੈਕਟਸ ਵਿਚ ਕਾਲਜ ਵਿਚ ਚਲਾਏ ਜਾ ਰਹੇ ਵੱਖ-ਵੱਖ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ, ਦਾਖਲਾ ਪ੍ਰਕਿਰਿਆ, ਸਕਾਲਰਸ਼ਿਪਾਂ, ਖੇਡ ਗਤੀਵਿਧੀਆਂ, ਸਭਿਆਚਾਰਕ ਪ੍ਰੋਗਰਾਮਾਂ, ਐਨ.ਐੱਸ.ਐੱਸ, ਐਨ.ਸੀ.ਸੀ, ਪਲੇਸਮੈਂਟ ਗਤੀਵਿਧੀਆਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਸੰਬੰਧੀ ਵਿਸਤਰਿਤ ਜਾਣਕਾਰੀ ਦਿੱਤੀ ਗਈ ਹੈ | ਇਸ ਮੌਕੇ ਉਨ੍ਹਾਂ ਪ੍ਰੋਸਪੈਕਟਸ ਨੂੰ ਸੁਚੱਜੇ ਢੰਗ ਨਾਲ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰੋ. ਦਲਵਿੰਦਰ ਪਾਲ ਸਿੰਘ ਦੀ ਵੀ ਪ੍ਰਸ਼ੰਸਾ ਕੀਤੀ | ਇਸ ਸਮੇਂ ਕਾਲਜ ਰਜਿਸਟਰਾਰ ਪ੍ਰੋ. ਅਜੈ ਕੁਮਾਰ ਅਰਸ਼, ਪ੍ਰੋ. ਦਲਵਿੰਦਰ ਪਾਲ ਸਿੰਘ, ਪ੍ਰੋ. ਸੀਮਾ ਜੱਸਲ, ਪ੍ਰੋ. ਦਰਪਣ ਚੌਧਰੀ, ਪ੍ਰੋ. ਪ੍ਰੀਤੀ ਚੌਧਰੀ, ਡਾ. ਮੌਨੀਸ਼ਾ ਸ਼ਰਮਾ, ਡਾ. ਰੂਪਾਲੀ ਵਰਮਾ, ਡਾ. ਨੀਤਿਕਾ ਦੇਵੀ, ਡਾ. ਰਣਜੀਤ ਸਿੰਘ, ਪ੍ਰੋ. ਜਤਿੰਦਰ ਕੁਮਾਰ, ਡਾ. ਰਾਜੇਸ਼ ਕੁਮਾਰ, ਪ੍ਰੋ. ਯੋਗੇਸ਼ ਕੁਮਾਰ ਤੇ ਦਫ਼ਤਰੀ ਸਟਾਫ਼ ਵਿਚੋਂ ਸ਼ਬਨਮ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀਜ਼ਲ ਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਹਰ ਵਰਗ ਦੁਖੀ - ਲੱਖੀ ਗਿਲਜੀਆਂ ਅਗਲੀ ਖ਼ਬਰ ਸਥਾਨਕ ਵੋਟਾਂ 'ਚ ਆਪਣੀ ਹਾਰ ਨੂੰ ਦੇਖ ਕੇ 'ਆਪ' ਬੌਖਲਾਹਟ 'ਚ -ਤੀਕਸ਼ਣ ਸੂਦ
Ad Position 24