13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ 'ਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 27-05-2026
ਹੁਸ਼ਿਆਰਪੁਰ, 26 ਮਈ (ਬਲਜਿੰਦਰਪਾਲ ਸਿੰਘ)-ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਸਮਾਜ 'ਚ ਸਿਹਤਮੰਦ ਜੀਵਨ ਦਾ ਸੰਦੇਸ਼ ਫੈਲਾਉਣ ਦੇ ਉਦੇਸ਼ ਨਾਲ ਬਾਬਾ ਮੰਝ ਕਾਨਵੇਂਟ ਸਕੂਲ ਕੰਗਮਾਈ ਵਿਖੇ ਡਾਇਰੈਕਟਰ ਡਾ.ਪਰਮਜੀਤ ਕੌਰ ਸਿੱਧੂ ਅਤੇ ਡਾ. ਹਰਮਨਜਸ ਕੌਰ ਸਿੱਧੂ ਦੀ ਅਗਵਾਈ ਹੇਠ ਤੰਬਾਕੂ ਵਿਰੋਧੀ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ 'ਚ ਸਕੂਲ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਪਿ੍ੰ. ਅਸ਼ਵਨੀ ਕੁਮਾਰ ਅਤੇ ਵਾਈਸ ਪਿ੍ੰ. ਜਗਮੀਤ ਕੌਰ ਵੀ ਮੌਜੂਦ ਰਹੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਬਾਕੂ ਨਾ ਸਿਰਫ਼ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ, ਸਗੋਂ ਇਹ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ | ਇਹ ਮੁਕਾਬਲਾ ਹੈਲਥ ਐਂਡ ਵੈਲਨੈਸ ਕਲੱਬ ਦੇ ਮੈਂਬਰਾਂ ਬਬੀਤਾ ਮਨਹਾਸ, ਕੋਨਿਕਾ ਵਲੋਂ ਕਰਵਾਇਆ ਗਿਆ | ਮੁਕਾਬਲੇ ਦੌਰਾਨ ਬੱਚਿਆਂ ਨੇ ਬੜੇ ਰੰਗ-ਬਿਰੰਗੇ ਅਤੇ ਸੰਦੇਸ਼ ਭਰੇ ਪੋਸਟਰ ਤਿਆਰ ਕੀਤੇ | ਕਰਵਾਏ ਗਏ ਮੁਕਾਬਲੇ 'ਚ ਫਤਿਹ ਹਾਊਸ ਦੀ 11ਵੀਂ ਜਮਾਤ ਦੀ ਮੰਨਤ ਸੰਧੂ ਨੇ ਪਹਿਲਾ ਸਥਾਨ , ਫਤਿਹ ਹਾਊਸ ਦੀ 11 ਵੀਂ ਜਮਾਤ ਦੀ ਸੁਹਾਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਨੌਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਸਾਇੰਸ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਜਿਸ ਵਿਚ ਫਤਹਿ ਹਾਊਸ ਦੇ ਵਿਦਿਆਰਥੀ ਪਹਿਲੇ ਸਥਾਨ ਤੇ ਰਹੇ ਅਤੇ ਜੁਝਾਰ ਹਾਊਸ ਦੇ ਵਿਦਿਆਰਥੀ ਦੂਜਾ ਸਥਾਨ ਹਾਸਲ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੜ੍ਹਸ਼ੰਕਰ ਦੀਆਂ ਨਗਰ ਕੌਂਸਲ ਚੋਣਾਂ 'ਚ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ-ਦਰਸ਼ਨ ਸਿੰਘ ਮੱਟੂ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੀ ਪਿੰਡ ਗੁਰਦਾਸਪੁਰ-ਮੁਕੇਰੀਆਂ ਵਿਖੇ ਹੋਈ ਅਹਿਮ ਮੀਟਿੰਗ
Ad Position 24