13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ, ਟ੍ਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 27-05-2026
ਗੜ੍ਹਸ਼ੰਕਰ, 26 ਮਈ (ਧਾਲੀਵਾਲ)-ਬੀਤ ਰਾਤ ਇਥੇ ਨੰਗਲ ਰੋਡ 'ਤੇ ਸ਼ਾਹਪੁਰ ਘਾਟੇ ਵਿਚ ਇਕ ਮੋਟਰਸਾਈਕਲ ਚਾਲਕ ਦੇ ਟ੍ਰੈਕਟਰ ਟਰਾਲੀ ਨਾਲ ਟਕਰਾਉਣ ਕਰਕੇ ਮੌਤ ਹੋ ਜਾਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 8.30 ਕੁ ਵਜੇ ਰੌਸ਼ਨ ਲਾਲ (63) ਪੁੱਤਰ ਮਸਤ ਰਾਮ ਵਾਸੀ ਪੰਡੋਰੀ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੜ੍ਹਸ਼ੰਕਰ ਤੋਂ ਪਿੰਡ ਨੂੰ ਵਾਪਿਸ ਜਾ ਰਿਹਾ ਸੀ | ਇਸ ਦੌਰਾਨ ਉਸਦੇ ਅੱਗੇ ਜਾ ਰਹੇ ਟ੍ਰੈਕਟਰ-ਟਰਾਲੀ ਜਾ ਰਿਹਾ ਸੀ ਜਿਸ ਵਿਚ ਟਕਰਾਉਣ ਨਾਲ ਗੰਭੀਰ ਜਖ਼ਮੀ ਹੋਏ ਰੌਸ਼ਨ ਲਾਲ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਸਦੀ ਕੁਝ ਸਮੇਂ ਬਾਅਦ ਮੌਤ ਹੋ ਗਈ | ਪੁਲਿਸ ਵਲੋਂ ਮਿ੍ਤਕ ਦੇ ਪੁੱਤਰ ਮੋਹਣ ਲਾਲ ਦੇ ਬਿਆਨਾਂ 'ਤੇ ਟ੍ਰੈਕਟਰ ਚਾਲਕ ਲਖਵੀਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਟਿੱਬੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਐਨ. ਡੀ. ਪੀ ਐਸ. ਐਕਟ ਤਹਿਤ ਮਾਮਲਾ ਦਰਜ ਅਗਲੀ ਖ਼ਬਰ ਲੰਬੜਦਾਰ ਰੋਸ਼ਨ ਲਾਲ ਮੀਲੂ ਨੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ
Ad Position 24