12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਦਿਆਨੰਦ ਆਦਰਸ਼ ਸਕੂਲ ਦਸੂਹਾ ਦਾ ਦਸਵੀਂ ਤੇ ਅੱਠਵੀਂ ਦਾ ਨਤੀਜਾ ਸ਼ਾਨਦਾਰ, ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ 'ਤੇ ਮੈਰਿਟ ਕੀਤੀ ਹਾਸਿਲ

Ad Position 21
No active advertisement
ਅਜੀਤ ਡੈਸਕ 27-05-2026
ਦਸੂਹਾ, 26 ਮਈ (ਕੌਸ਼ਲ) – ਦਿਆਨੰਦ ਆਦਰਸ਼ ਸਕੂਲ ਦਸੂਹਾ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਿਆ ਦਸਵੀਂ ਅਤੇ ਅੱਠਵੀਂ ਕਲਾਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਕੂਲ ਦੇ ਵਿਦਿਆਰਥੀਆਂ ਨੇ ਉੱਚ ਅੰਕ ਹਾਸਲ ਕਰਕੇ ਨਾ ਸਿਰਫ਼ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ, ਸਗੋਂ ਸਕੂਲ ਦੀ ਵੱਖਰੀ ਪਛਾਣ ਵੀ ਬਣਾਈ | ਦਸਵੀਂ ਕਲਾਸ ਦੀ ਵਿਦਿਆਰਥਣ ਪ੍ਰਾਚੀ ਨੇ 97 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲਾ ਪੱਧਰ ਦੀ ਮੈਰਿਟ ਲਿਸਟ ਵਿਚ ਅੱਠਵਾਂ ਸਥਾਨ ਹਾਸਲ ਕੀਤਾ | ਇਸੇ ਤਰਾਂ ਪ੍ਰਭਦੀਪ ਨੇ 96 ਫ਼ੀਸਦੀ ਅੰਕ ਲੈ ਕੇ ਮੈਰਿਟ ਸੂਚੀ ਵਿਚ ਆਪਣੀ ਥਾਂ ਬਣਾਈ | ਵਿਦਿਆਰਥੀਆਂ ਦੀ ਇਸ ਉਪਲਬਧੀ ਨਾਲ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪਿ੍ੰਸੀਪਲ ਸਵਤੰਤਰ ਕੁਮਾਰ ਚੋਪੜਾ, ਮੈਨੇਜਰ ਐਡਵੋਕੇਟ ਪੁਨੀਤ ਬੱਸੀ ਅਤੇ ਸਕੱਤਰ ਰਮੇਸ਼ ਜਸਵਾਲ ਵਲੋਂ ਦਸਵੀਂ ਅਤੇ ਅੱਠਵੀਂ ਕਲਾਸ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਨਕਦ ਰਾਸ਼ੀ ਭੇਟ ਕਰਕੇ ਉਨਾਂ ਦਾ ਹੌਸਲਾ ਵਧਾਇਆ ਗਿਆ | ਸਕੂਲ ਦੇ ਪ੍ਰਧਾਨ ਸਵਤੰਤਰ ਕੁਮਾਰ ਚੋਪੜਾ ਨੇ ਆਪਣੇ ਸੰਬੋਧਨ ਦੌਰਾਨ ਸਮੂਹ ਵਿਦਿਆਰਥੀਆਂ, ਉਨਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਇਸ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੱਤੀ | ਉਨਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਨਾਲ ਹੀ ਇਹ ਉਪਲਬਧੀ ਸੰਭਵ ਹੋਈ ਹੈ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼, ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਸੀ., ਐਸ.ਐਸ.ਪੀ. ਨੇ ਸ਼ਹੀਦ ਭਗਤ ਸਿੰਘ ਨਗਰ 'ਚ ਨਗਰ ਕੌਂਸਲਾਂ ਦੀ ਪੋਲਿੰਗ ਪ੍ਰਕਿਰਿਆ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਮਾਣਯੋਗ ਸੁਪਰੀਮ ਕੋਰਟ ਵਲੋਂ ਲਾਵਾਰਸ ਕੁੱਤਿਆਂ ਦੀ ਸਮੱਸਿਆ ਦੇ ਹੱਲ ਦਾ ਇਤਿਹਾਸਿਕ ਫ਼ੈਸਲਾ - ਜੰਗਵੀਰ ਸਿੰਘ ਚੌਹਾਨ
Ad Position 24