23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਕੂਲ ਲਈ ਇਨਵਰਟਰ ਭੇਟ

Ad Position 21
No active advertisement
ਅਜੀਤ ਡੈਸਕ 29-05-2026
ਬੁੱਲ੍ਹੋਵਾਲ, 28 ਮਈ (ਲੁਗਾਣਾ) ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪੜ੍ਹਦੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਪ੍ਰਵਾਸੀ ਭਾਰਤੀ ਕਰਮਜੀਤ ਸਿੰਘ ਦੇ ਸਹਿਯੋਗ ਨਾਲ ਸਰਪੰਚ ਕਸ਼ਮੀਰ ਕੌਰ ਗ੍ਰਾਮ ਪੰਚਾਇਤ ਪਿੰਡ ਮੂੰਡੀਆਂ ਜੱਟਾਂ ਵੱਲੋਂ ਇਨਵਰਟਰ ਸੈੱਟ ਭੇਟ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਗੁਰਸਿਮਰਨ ਸਿੰਘ ਅਤੇ ਸਮੂਹ ਸਟਾਫ਼ ਨੇ ਇਸ ਸ਼ਲਾਘਾਯੋਗ ਕਾਰਜ ਲਈ ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ ਕਰਮਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਤ ਦੀ ਗਰਮੀ ਵਿਚ ਸਕੂਲ ਦੇ ਬੱਚਿਆਂ ਲਈ ਦਾ ਕੀਤਾ ਇਨਵਰਟਰ ਬਿਜਲੀ ਕੱਟਾਂ ਤੋਂ ਨਿਜਾਤ ਦਿਵਾਉਣ ਵਿਚ ਸਹਾਈ ਹੋਵੇਗਾ | ਇਸ ਮੌਕੇ ਪੰਚਾਇਤ ਮੈਂਬਰ ਗੁਰਮੇਲ ਸਿੰਘ ਅਤੇ ਆਂਗਣਵਾੜੀ ਸਟਾਫ਼ ਮਨਜੀਤ ਕੌਰ (ਵਰਕਰ) ਕਮਲੇਸ਼ ਕੌਰ (ਹੈਲਪਰ) ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਜਪੁਰ ਗਹੋਤ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ ਸਾਲਾਨਾ ਯਾਤਰਾ ਸ਼ੁਰੂ ਅਗਲੀ ਖ਼ਬਰ ਜੋੜ ਮੇਲਾ ਪਹਿਲੀ ਨੂੰ
Ad Position 24