ਬੁੱਲ੍ਹੋਵਾਲ, 31 ਮਈ (ਲੁਗਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਵਿਖੇ ਬਤੌਰ ਪੰਜਾਬੀ ਅਧਿਆਪਕਾ ਸੇਵਾਵਾਂ ਨਿਭਾਅ ਰਹੇ ਮੈਡਮ ਕੁਲਵਿੰਦਰ ਕੌਰ ਜਿਨ੍ਹਾਂ ਸਿੱਖਿਆ ਵਿਭਾਗ 'ਚ 32 ਸਾਲ 2 ਮਹੀਨੇ 1 ਦਿਨ ਆਪਣੀਆਂ ਬੇਦਾਗ਼ ਸੇਵਾਵਾਂ ਨਿਭਾਈਆਂ ਦੇ ਸੇਵਾ ਮੁਕਤੀ 'ਤੇ ਇਕ ਸਨਮਾਨ ਸਮਾਰੋਹ ਕਰਵਾਇਆ | ਸਨਮਾਨ ਸਮਾਰੋਹ 'ਚ ਸਕੂਲ ਵਿਕਾਸ ਕਮੇਟੀ, ਸਮੂਹ ਸਟਾਫ਼ ਤੇ ਪਰਿਵਾਰਕ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਪਿੰ੍ਰ. ਕੁਲਵੰਤ ਸਿੰਘ, ਲੈਕ. ਮਨਮੋਹਣ ਸਿੰਘ, ਲੈਕ. ਲਖਜੀਤ ਸਿੰਘ ਓਹੜਪੁਰ, ਲੈਕ. ਰਜਿੰਦਰ ਸਿੰਘ, ਮੈਡਮ ਪੂਜਾ ਵਾਸੂਦੇਵਾ, ਮੈਡਮ ਕਮਲਜੀਤ ਕੌਰ ਤੇ ਹੋਰ ਬੁਲਾਰਿਆਂ ਨੇ ਮੈਡਮ ਕੁਲਵਿੰਦਰ ਕੌਰ ਵਲੋਂ ਆਪਣੀ ਡਿਊਟੀ ਤੇ ਜੀਵਨ ਕਾਲ ਦੌਰਾਨ ਨਿਭਾਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਸੇਵਾ ਮੁਕਤੀ ਮੌਕੇ ਮੈਡਮ ਕੁਲਵਿੰਦਰ ਕੌਰ ਨਾਲ ਆਏ ਮਹਿਮਾਨ ਬੇਟਾ ਗੁਰਸਿਮਰਨ ਸਿੰਘ ਧਨੋਤਾ, ਨੂੰਹ ਗੁਰਪ੍ਰੀਤ ਕੌਰ, ਬੇਟੀ ਜਤਿੰਦਰ ਕੌਰ, ਜੁਆਈ ਸੁਨਾਲ ਸਿੰਘ ਤੇ ਉਨ੍ਹਾਂ ਦੇ ਪਿਤਾ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਨਮਾਨ ਕਰਨ ਵਾਲਿਆਂ ਵਿਚ ਲੈਕ. ਪਿੰ੍ਰਸ. ਕੁਲਵੰਤ ਸਿੰਘ ਨਾਲ, ਲੈਕ. ਲਖਜੀਤ ਸਿੰਘ ਓੁਹੜਪੁਰੀ, ਲੈਕ ਮਨਜੀਤ ਸਿੰਘ, ਲੈਕ. ਆਰ. ਪੀ. ਸਿੰਘ ਸਟੇਟ ਐਵਾਰਡੀ, ਲੈਕ. ਗੁਰਦੇਵ ਸਿੰਘ, ਲੈਕ. ਰਜਿੰਦਰ ਸਿੰਘ, ਪ੍ਰਧਾਨ ਅਨਿਲ ਐਰੀ, ਸੁਖਵਿੰਦਰ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਲੈਕ.ਪਵਨ ਕੁਮਾਰ, ਲੈਕ. ਹਰਪ੍ਰੀਤ ਸਿੰਘ, ਲੈਕ. ਪ੍ਰਵੀਨ ਕੁਮਾਰ, ਲੈਕ. ਲਵਕੇਸ਼ ਸ਼ਰਮਾ, ਦਲਵੀਰ ਸਿੰਘ, ਦਵਿੰਦਰ ਕੁਮਾਰ, ਲੈਕ. ਤਜਿੰਦਰ ਕੌਰ, ਲੈਕ. ਕੁਲਵਿੰਦਰ ਕੌਰ ਬੱਧਣ, ਲੈਕ ਸਤਵਿੰਦਰ ਕੌਰ, ਲੈਕ. ਹਰਿੰਦਰਪਾਲ ਕੌਰ, ਮੈਡਮ ਪਰਮਜੀਤ ਕੌਰ, ਰਵਿੰਦਰ ਕੌਰ, ਪਵਨਦੀਪ ਕੌਰ, ਸਤਵਿੰਦਰ ਜੀਤ ਕੌਰ, ਮਨਜੀਤ ਕੌਰ, ਅਮਨੀਤ ਕੌਰ, ਰਣਜੀਤ ਕੌਰ, ਰਵਿੰਦਰ ਕੌਰ, ਸੋਫੀਆ, ਕਿਰਨਦੀਪ ਕੌਰ, ਅਮਰਜੀਤ ਕੌਰ, ਦਿਲਜੀਤ ਕੌਰ, ਪਰਮਜੀਤ ਕੌਰ, ਰਵਿੰਦਰ ਕੌਰ ਤੇ ਹੋਰ ਵੀ ਸ਼ਾਮਿਲ ਸਨ |