ਚੌਲਾਂਗ, 31 ਮਈ (ਸੁਖਦੇਵ ਸਿੰਘ)-ਸੰਤ ਬਖ਼ਸ਼ੀਸ਼ ਸਿੰਘ ਵਲੋਂ 1970 'ਚ ਦੀਵਾਲੀ ਵਾਲੇ ਦਿਨ ਡੇਰੇ ਦੀ ਸਥਾਪਨਾ ਕੀਤੀ | ਇਹ ਡੇਰਾ ਹੌਲੀ-ਹੌਲੀ ਪ੍ਰਫੁਲਿਤ ਹੁੰਦਾ ਗਿਆ, ਜੋ ਅੱਜ-ਕੱਲ੍ਹ ਗੁਰਦੁਆਰਾ ਗੁਰ ਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਪਿੰਡ ਜੌੜਾ-ਭੱਟੀਆਂ ਦੇ ਨਾਂਅ ਨਾਲ ਪ੍ਰਸਿੱਧ ਹੈ | ਆਪ ਭਾਵੇਂ 13 ਨਵੰਬਰ 2005 ਨੂੰ ਸਰੀਰਕ ਚੋਲ੍ਹਾ ਤਿਆਗਦੇ ਹੋਏ ਵਾਹਿਗੁਰੂ ਦੇ ਰੰਗ ਬ੍ਰਹਮਲੀਨ ਹੋ ਗਏ ਸਨ | ਆਪ ਵਲੋਂ ਚਲਾਈ ਮਰਿਆਦਾ ਅਨੁਸਾਰ ਭਾਈ ਸੁਰਿੰਦਰਪਾਲ ਸਿੰਘ ਤੇ ਸੰਗਤਾਂ ਵਲੋਂ ਗੁਰਦੁਆਰਾ ਗੁਰਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਇਸ ਸੰਬੰਧੀ ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ | ਦੀਵਾਨ ਦੀ ਆਰੰਭਤਾ ਗਿਆਨੀ ਕੁਲਵੀਰ ਸਿੰਘ ਦੇ ਜਥੇ ਨੇ ਕੀਰਤਨ ਨਾਲ ਕੀਤੀ, ਜਦਕਿ ਭਾਈ ਹਰਭਜਨ ਸਿੰਘ ਸਿੰਘ ਸੋਤਲੇ ਵਾਲੇ, ਗਿਆਨੀ ਸਤਨਾਮ ਸਿੰਘ ਦੇ ਜਥੇ, ਗਿਆਨੀ ਧਰਮ ਸਿੰਘ, ਕੁਲਜੀਤ ਸਿੰਘ ਦਸੂਹਾ ਦੇ ਢਾਡੀ ਜਥੇ, ਸਰਬਜੀਤ ਕੌਰ ਖੁਜਾਲਾ ਦੇ ਢਾਡੀ ਜਥੇ, ਸੁਖਵਿੰਦਰ ਸਿੰਘ ਬਾਬਾ ਬਕਾਲਾ, ਬਲਵੀਰ ਸਿੰਘ, ਰੇਸ਼ਮ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ | ਗਿਆਨੀ ਮਹਿੰਦਰ ਸਿੰਘ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਜਦਕਿ ਗੁਰੂ ਕਾ ਅਤੁੱਟ ਲੰਗਰ ਵਰਤਾਇਆ |