ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ)-ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਤੇ ਭੱਤੇ ਬਹਾਲੀ ਮੋਰਚਾ ਪੰਜਾਬ ਵਲੋਂ ਮੁਹਾਲੀ ਵਿਖੇ ਸੂਬਾ ਪੱਧਰੀ ਰੈਲੀ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਚੰਡੀਗੜ੍ਹ ਸਥਿਤ ਨਿਵਾਸ ਵੱਲ ਕੀਤੇ ਜਾਣ ਵਾਲੇ ਰੋਸ ਮਾਰਚ 'ਚ ਭਾਗ ਲੈਣ ਲਈ ਹੁਸ਼ਿਆਰਪੁਰ ਤੋਂ ਮੁਲਾਜ਼ਮਾਂ ਦਾ ਇਕ ਵੱਡਾ ਜਥਾ ਜਥਾ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ (ਪੀ. ਪੀ. ਪੀ. ਐੱਫ਼.) ਦੇ ਝੰਡੇ ਹੇਠ ਰਵਾਨਾ ਹੋਇਆ | ਰਵਾਨਾ ਹੋਣ ਸਮੇਂ ਸੰਬੋਧਨ ਕਰਦਿਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ (ਪੀ. ਪੀ. ਪੀ. ਐੱਫ਼.) ਦੇ ਦੋਆਬਾ ਜ਼ੋਨ ਦੇ ਕਨਵੀਨਰ ਇੰਦਰ ਸੁਖਦੀਪ ਸਿੰਘ ਓਡਰਾ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ, ਜਨਰਲ ਸਕੱਤਰ ਬਲਜੀਤ ਸਿੰਘ ਮਹਿਮੋਵਾਲ, ਵਿੱਤ ਸਕੱਤਰ ਨੰਦ ਰਾਮ ਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ. ਟੀ. ਐੱਫ.) ਦੇ ਜੁਆਇੰਟ ਸਕੱਤਰ ਪ੍ਰਵੀਨ ਸ਼ੇਰਪੁਰ ਅਤੇ ਮੀਤ ਪ੍ਰਧਾਨ ਰਜਿੰਦਰ ਹੇਜਮਾਂ ਅਤੇ ਬਲਕਾਰ ਸਿੰਘ ਪੁਰਿਕਾ ਆਦਿ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਾਅਦਾ ਕੀਤਾ ਗਿਆ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ ਅਤੇ ਪੰਜਾਬ ਦੇ ਪੇਂਡੂ ਭੱਤਾ, ਸਫ਼ਰੀ ਭੱਤਾ ਤੇ ਬਾਰਡਰ ਏਰੀਆ ਭੱਤੇ ਸਮੇਤ ਕੱਟੇ ਗਏ 37 ਕਿਸਮਾਂ ਦੇ ਭੱਤੇ ਅਤੇ ਏ.ਸੀ.ਪੀ. (4-9-14 ਸਾਲਾ ਲਾਭ) ਆਦਿ ਬਹਾਲ ਕੀਤੇ ਜਾਣਗੇ, ਪਰ ਸਰਕਾਰ ਨੇ ਇਹ ਵਾਅਦੇ ਤਾਂ ਕੀ ਪੂਰੇ ਕਰਨੇ ਸੀ ਉਲਟਾ ਉਹ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ (ਡੀ. ਏ.) ਦੀ ਕਿਸ਼ਤ ਦੇਣ ਤੋਂ ਬਿਲਕੁਲ ਇਨਕਾਰੀ ਹੋਈ ਬੈਠੀ ਹੈ | ਇਸ ਜਥੇ ਵਿਚ 5994 ਅਧਿਆਪਕ ਯੂਨੀਅਨ ਦੇ ਆਗੂ ਨਿਤਿਨ ਕੁਮਾਰ, ਆਕਾਸ਼ਦੀਪ ਸਿੰਘ, ਵਰਿੰਦਰ ਸੈਣੀ, ਰਾਜਵਿੰਦਰ ਸਿੰਘ ਬੁੱਢੀ ਪਿੰਡ, ਜਸਵਿੰਦਰ ਝਿੰਗੜ, ਵਿਜੇ ਡਡਵਾਲ, ਦਲਜਿੰਦਰ ਜਲੋਟਾ, ਰਾਕੇਸ਼ ਕੁਮਾਰ, ਰਾਜਨ ਕੁਮਾਰ, ਜਸਵੀਰ ਬੋਦਲ, ਨਿਰਮਲ ਸਿੰਘ, ਰੇਸ਼ਮ ਸਿੰਘ ਧੁੱਗਾ, ਮਨਜੀਤ ਸਿੰਘ ਬਾਬਾ, ਪ੍ਰਦੀਪ ਸ਼ਰਮਾ, ਗੁਰਪਾਲ ਸਿੰਘ ਤੇ ਹਰਮਨ ਸਿੰਘ ਆਦਿ ਆਗੂ ਵੀ ਸ਼ਾਮਿਲ ਸਨ |