07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਦੋਆਬਾ ਫੁੱਟਬਾਲ ਵੈੱਲਫੇਅਰ ਕਲੱਬ ਦੀ ਫੁੱਟਬਾਲ ਸਮਰ ਲੀਗ ਕਰਵਾਉਣ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 02-06-2026
ਹੁਸ਼ਿਆਰਪੁਰ, 1 ਜੂਨ (ਨਰਿੰਦਰ ਸਿੰਘ ਬੱਡਲਾ)-ਖ਼ਾਲਸਾ ਕੋ. ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋਂ ਵਿਖੇ ਦੋਆਬਾ ਫੁੱਟਬਾਲ ਵੈੱਲਫੇਅਰ ਕਲੱਬ ਵਲੋਂ ਸਮਰ ਲੀਗ ਕਰਵਾਉਣ ਸੰਬੰਧੀ ਮੀਟਿੰਗ ਕਲੱਬ ਦੇ ਚੇਅਰਮੈਨ ਹਰੀ ਸਿੰਘ ਜਸਵਾਲ ਭਾਮ ਤੇ ਕਲੱਬ ਪ੍ਰਧਾਨ ਕਿ੍ਸ਼ਨ ਚੰਦ ਭਨੋਟ ਪਟਵਾਰੀ ਠੱਕਰਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸਮਰ ਲੀਗ ਫੁੱਟਬਾਲ ਟੂਰਨਾਮੈਂਟ ਕਰਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਹਰੀ ਸਿੰਘ ਜਸਵਾਲ ਨੇ ਦੱਸਿਆ ਕਿ 3 ਜੂਨ ਤੋਂ ਕੁਆਲੀਫ਼ਾਈ ਫੁੱਟਬਾਲ ਮੈਚ ਪਿੰਡ ਪਾਂਸਟਾ ਦੀ ਗਰਾਊਾਡ 'ਚ ਸ਼ਾਮ 4 ਵਜੇ ਸ਼ੁਰੂ ਹੋਣਗੇ ਅਤੇ 10 ਜੂਨ ਨੂੰ ਸਮਰ ਲੀਗ ਸ਼ੁਰੂ ਹੋਵੇਗੀ | ਉਨ੍ਹਾਂ ਕਿਹਾ ਕਿ ਸਮਰ ਲੀਗ ਦਾ ਫਾਈਨਲ ਮੈਚ ਬੱਡੋਂ ਦੀ ਗਰਾਊਾਡ 'ਚ ਖੇਡਿਆ ਜਾਵੇਗਾ ਅਤੇ ਜੇਤੂ ਟੀਮਾਂ ਨੂੰ ਦਿਲ-ਖਿਚਵੇਂ ਇਨਾਮ ਦਿੱਤੇ ਜਾਣਗੇ | ਇਸ ਮੌਕੇ ਹਰਦੀਪ ਸਿੰਘ ਖ਼ਾਲਸਾ ਖ਼ਜ਼ਾਨਚੀ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ ਸੈਕਟਰੀ, ਰਿਟਾ. ਪਿ੍ੰਸੀਪਲ ਜਗਮੋਹਣ ਸਿੰਘ ਡਾਂਡੀਆਂ, ਰਿਟਾ. ਪਿ੍ੰਸੀਪਲ ਜੁਗਲ ਕਿਸ਼ੋਰ, ਫੁੱਟਬਾਲ ਕੋਚ ਗੁਰਦੀਪ ਸਿੰਘ ਥਾਪਾ, ਹੈੱਡ ਮਾਸਟਰ ਹਰਭਜਨ ਸਿੰਘ ਅਜਨੋਹਾ, ਸਰਪੰਚ ਡਾ. ਬਲਵਿੰਦਰ ਸਿੰਘ ਬੱਡੋ, ਡਾ. ਸੁਖਦੇਵ ਸਿੰਘ ਬੱਡੋ, ਜਗਦੀਸ਼ ਸਿੰਘ ਮੁੱਗੋਪੱਟੀ, ਸੋਢੀ ਰਾਮ ਡੁਮੇਲੀ, ਜਰਨੈਲ ਸਿੰਘ ਠੱਕਰਵਾਲ, ਬਲਵੀਰ ਸਿੰਘ ਪੰਚ, ਬਿੰਦਰ ਸਿੰਘ ਮਾਟਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਅਗਲੀ ਖ਼ਬਰ ਵਿਧਾਇਕ ਜਿੰਪਾ ਨੇ ਵੱਖ-ਵੱਖ ਵਾਰਡਾਂ 'ਚ 'ਮੇਰੀ ਰਸੋਈ' ਯੋਜਨਾ ਤਹਿਤ ਰਾਸ਼ਨ ਕਿੱਟਾਂ ਵੰਡੀਆਂ
Ad Position 24