ਹਾਜੀਪੁਰ, 1 ਜੂਨ (ਜੋਗਿੰਦਰ ਸਿੰਘ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਧਾਰਮਿਕ ਸਮਾਗਮ ਪਿੰਡ ਭਲੋਵਾਲ ਵਿਖੇ ਸ਼ਾਮ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕਰਵਾਇਆ | ਇਸ ਮੌਕੇ ਰਹਿਰਾਸ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ, ਜਿਸ 'ਚ ਜਥਾ ਭਾਈ ਨਿਰਮਲ ਸਿੰਘ ਹਾਜੀਪੁਰ, ਢਾਡੀ ਜਥਾ ਭਾਈ ਖੜਕ ਸਿੰਘ, ਜਥਾ ਭਾਈ ਵਰਿੰਦਰ ਸਿੰਘ ਤੇ ਜਥਾ ਭਾਈ ਅਮੋਲਕ ਸਿੰਘ ਵਲੋਂ ਢਾਡੀ ਵਾਰਾਂ, ਕਥਾ ਕੀਰਤਨ ਰਾਹੀਂ ਹਾਜਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ | ਇਸ ਮੌਕੇ ਜਸਬਿੰਦਰ ਸਿੰਘ ਧੁੱਗਾ, ਜਸਬਿੰਦਰ ਸਿੰਘ ਸੈਫ, ਹਰਮਿੰਦਰ ਸਿੰਘ ਸਹਿਜ, ਸਿਕੰਦਰ ਸਿੰਘ, ਸੁਖਦੇਵ ਸਿੰਘ ਭੱਗੂ, ਸਰਪੰਚ ਗੁਰਚਰਨ ਸਿੰਘ, ਫਤਹਿ ਸਿੰਘ, ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ |