08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਭਾਜਪਾ ਵਰਕਰਾਂ 'ਤੇ ਝੂਠੀ ਐੱਫ. ਆਈ. ਆਰ. ਦਰਜ ਕਰਵਾਉਣਾ ਮਾੜੀ ਰਾਜਨੀਤੀ ਦਾ ਸਬੂਤ-ਨਿਮਿਸ਼ਾ ਮਹਿਤਾ

Ad Position 21
No active advertisement
ਅਜੀਤ ਡੈਸਕ 02-06-2026
ਗੜ੍ਹਸ਼ੰਕਰ, 1 ਜੂਨ (ਧਾਲੀਵਾਲ)-ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਭਾਜਪਾ ਵਰਕਰਾਂ 'ਤੇ ਦਰਜ ਹੋਈ ਐੱਫ. ਆਈ. ਆਰ. ਨੂੰ ਲੈ ਕੇ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਐੱਫ. ਆਈ. ਆਰ. 'ਚ ਸ਼ਰਾਬ ਅਤੇ ਨਸ਼ੇ ਦੇ ਸਾਮਾਨ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦੇ ਹੋਏ ਕਿਹਾ ਕਿ 25 ਤੇ 26 ਮਈ ਦੀ ਦਰਮਿਆਨੀ ਰਾਤ ਨੂੰ ਪਹਿਲਾ ਹਲਕਾ ਵਿਧਾਇਕ ਵਲੋਂ ਕਥਿਤ ਤੌਰ 'ਤੇ ਹਾਈ ਵੋਲਟੇਜ਼ ਡਰਾਮਾ ਕੀਤਾ ਅਤੇ ਫਿਰ ਪੁਲਿਸ ਵਲੋਂ ਝੂਠੀ ਐੱਫ. ਆਈ. ਆਰ. ਰਾਜਨੀਤਿਕ ਦਬਾਅ ਹੇਠ ਦਰਜ ਕੀਤੀ ਗਈ ਤਾਂ ਜੋ ਸ਼ਹਿਰ 'ਚ ਚੋਣਾਂ ਦੌਰਾਨ ਭਾਜਪਾ ਦੀ ਹਵਾ ਖ਼ਰਾਬ ਕੀਤੀ ਜਾ ਸਕੇ ਤੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਐੱਫ. ਆਈ. ਆਰ. ਮੁਤਾਬਿਕ ਵਾਕਿਆ ਰਾਤ ਇਕ ਵਜੇ ਹੁੰਦਾ ਹੈ ਪਰ ਐੱਫ. ਆਈ. ਆਰ. ਸਵੇਰੇ ਸਵਾ 7 ਵਜੇ ਦਰਜ ਕੀਤੀ ਜਾਂਦੀ ਹੈ ਜਦਕਿ ਪੁਲਿਸ ਮੁਲਾਜ਼ਮ ਰਾਤ ਇਕ ਸਵਾ ਇਕ ਵਜੇ ਹੀ ਮੌਕੇ 'ਤੇ ਹੀ ਪਹੁੰਚ ਗਏ ਸਨ, ਇਹ ਆਪਣੇ ਆਪ ਵਿਚ ਸਬੂਤ ਹੈ ਕਿ ਕਿ ਸਵਾ 7 ਘੰਟੇ ਪੁਲਿਸ ਨੂੰ ਇਸ ਲਈ ਲੱਗੇ ਕਿ ਕਥਿਤ ਤੌਰ 'ਤੇ ਮਨਘੜਤ ਕਹਾਣੀ ਬਣਾਈ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਸਹੀ ਹੁੰਦੀ ਤਾਂ ਐੱਫ. ਆਈ. ਆਰ. ਵਾਕਿਆ ਹੋਣ ਤੋਂ ਇਕ ਜਾਂ ਅੱਧੇ ਘੰਟੇ ਦੇ ਦੌਰਾਨ ਹੀ ਦਰਜ ਹੋਣੀ ਚਾਹੀਦੀ ਸੀ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬਹੁਤ ਜਲਦੀ ਹੀ ਉਹ ਹਲਕਾ ਵਿਧਾਇਕ ਨੂੰ ਅਤੇ ਉਸਦੇ ਸਾਥੀਆਂ ਨੂੰ ਕਾਨੂੰਨੀ ਨੋਟਿਸ ਭੇਜਣਗੇ, ਜਿਨ੍ਹਾਂ ਨੇ ਉਨ੍ਹਾਂ ਦੇ ਨਸ਼ਾ ਵੰਡਾਉਣ ਦੇ ਝੂਠੇ ਦੋਸ਼ ਲਾਏ ਹਨ | ਉਨ੍ਹਾਂ ਕਿਹਾ ਕਿ ਜੋ ਆਡੀਓ 'ਆਪ' ਦੇ ਪਾਰਟੀ ਵਰਕਰਾਂ ਵਲੋਂ ਵਾਇਰਲ ਕਰਕੇ ਘਟੀਆ ਤੇ ਮਾੜੀ ਰਾਜਨੀਤੀ ਕੀਤੀ ਗਈ ਹੈ, ਉਸ ਆਡੀਓ ਸੰਬੰਧੀ 2022 'ਚ ਜੋ ਮੁਕੱਦਮਾ ਦਰਜ ਹੋਇਆ ਸੀ, ਉਸ ਮੁਕੱਦਮੇ ਦੀ ਤਫ਼ਤੀਸ਼ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੱਲਦਿਆਂ ਹੋਈ ਅਤੇ ਉਹ ਅਦਾਲਤ 'ਚ ਜਾ ਕੇ ਸਿਰੇ ਤੋਂ ਖ਼ਾਰਜ ਹੋ ਚੁੱਕਾ ਹੈ | ਉਸ ਝੂਠੀ ਅਤੇ ਐਡਿਟਿੰਗ ਨਾਲ ਬਣਾਈ ਆਡੀਓ ਨੂੰ ਵਾਇਰਲ ਕਰਵਾ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇਹ ਸਿੱਧ ਕੀਤਾ ਹੈ ਉਹ ਕਿਸੇ ਹੱਦ ਤੱਕ ਵੀ ਰਾਜਨੀਤਿਕ ਲਾਭ ਲਈ ਡਿਗ ਸਕਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸੱਤਾ ਧਿਰ ਨੇ ਝੂਠਾ ਕਹਾਣੀ ਰਚਣੀ ਹੀ ਸੀ ਤਾਂ ਘੱਟੋ ਘੱਟ ਮਾਂ ਸਾਮਾਨ ਔਰਤਾਂ ਨੂੰ ਇਸ ਕੂੜ ਪ੍ਰਚਾਰ ਤੋਂ ਦੂਰ ਰੱਖਦੇ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ ਅਤੇ ਭਾਜਪਾ ਵਰਕਰਾਂ 'ਤੇ ਬਣਾਇਆ ਇਹ ਝੂਠਾ ਕੇਸ ਅਦਾਲਤ 'ਚ ਖ਼ਾਰਜ ਹੋਵੇਗਾ ਅਤੇ ਸੱਚ ਦੀ ਜਿੱਤ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਚੈਕਿੰਗ ਅਗਲੀ ਖ਼ਬਰ ਅੱਜ ਅਖੰਡ ਕੀਰਤਨੀ ਜਥੇ ਵਲੋਂ ਡੇਰਾ ਵਿਰੱਕਤਾਂ 'ਚ ਹੋਣਗੇ ਅੰਮਿ੍ਤ ਵੇਲੇ ਦੇ ਸਮਾਗਮ
Ad Position 24