ਭੰਗਾਲਾ, 11 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨੀਲਮ ਸੀ. ਐੱਚ. ਸੀ. ਬੁੱਢਾਬੜ ਦੀ ਅਗਵਾਈ ਹੇਠ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ | ਇਸ ਮੌਕੇ ਡਾ. ਸੀਮਾ ਗਰਗ, ਡਿਸਟਿ੍ਕਟ ਇਮਿਊਨਾਈਜ਼ੇਸ਼ਨ ਅਫ਼ਸਰ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਡਾ. ਸੀਮਾ ਗਰਗ ਵਲੋਂ ਇੰਟੈਂਸੀਫਾਈਡ ਪਲਸ ਪੋਲੀਓ ਇਮਿਊਨਾਈਜ਼ੇਸ਼ਨ, ਮਾਂ ਐਬਸੋਲਿਊਟ ਅਫੈਕਸ਼ਨ (ਮਾਂ) ਪ੍ਰੋਗਰਾਮ, ਸਾਂਸ ਮੁਹਿੰਮ, ਰੁਟੀਨ ਟੀਕਾਕਰਨ, ਐੱਚ. ਪੀ. ਬੀ. ਵੈਕਸੀਨੇਸ਼ਨ, ਆਇਓਡੀਨ ਘਾਟ ਰੋਗ ਨਿਯੰਤਰਨ ਪ੍ਰੋਗਰਾਮ, ਜਨਮਜਾਤ ਖ਼ਾਮੀਆਂ ਦੀ ਸਕਰੀਨਿੰਗ, ਦਸਤ ਰੋਕਥਾਮ ਪ੍ਰੋਗਰਾਮ, ਅਨੀਮੀਆ ਮੁਕਤ ਭਾਰਤ, ਉੱਚ ਜੋਖ਼ਮ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਦੇਖਭਾਲ, ਆਮ ਆਦਮੀ ਕਲੀਨਿਕਾਂ ਦੀਆਂ ਸੇਵਾਵਾਂ, ਐਂਟੀ ਰੇਬੀਜ਼ ਵੈਕਸੀਨ ਅਤੇ ਬਾਲ ਰੋਗ ਟੀ. ਬੀ. ਸੰਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਸਮੂਹ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਸਿਹਤ ਪ੍ਰੋਗਰਾਮਾਂ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਹਰ ਯੋਗ ਲਾਭਪਾਤਰੀ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਈ ਜਾਵੇ | ਇਸ ਦੇ ਨਾਲ ਹੀ ਟੀਕਾਕਰਨ ਕਵਰੇਜ ਨੂੰ ਹੋਰ ਮਜ਼ਬੂਤ ਕਰਨ, ਛੁੱਟੇ ਹੋਏ ਬੱਚਿਆਂ ਦੀ ਪਛਾਣ ਕਰਨ, ਮਾਈਕਰੋ ਪਲਾਨਿੰਗ ਨੂੰ ਬਿਹਤਰ ਬਣਾਉਣ, ਰਿਕਾਰਡ ਦੀ ਸਹੀ ਸੰਭਾਲ ਅਤੇ ਸਮੇਂ-ਸਿਰ ਰਿਪੋਰਟਿੰਗ ਕਰਨ ਸੰਬੰਧੀ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ | ਮੀਟਿੰਗ 'ਚ ਮੈਡੀਕਲ ਅਫ਼ਸਰਾਂ, ਬੀ. ਈ. ਈ., ਆਰ. ਬੀ. ਐਸ. ਕੇ. ਟੀਮਾਂ, ਐਲ. ਐੱਚ. ਵੀ., ਏ. ਐਨ. ਐੱਮ., ਮਲਟੀਪਰਪਜ਼ ਹੈਲਥ ਵਰਕਰਾਂ, ਏ. ਐਫ., ਆਸ਼ਾ ਵਰਕਰਾਂ ਤੇ ਹੋਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਭਾਗ ਲਿਆ |