26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਅਜਮੇਰ 'ਚ ਹੋਈ ਚੋਰੀ ਦੇ ਸੰਬੰਧ 'ਚ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 12-06-2026
ਹਾਜੀਪੁਰ, 11 ਜੂਨ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੇ ਪੁਲਿਸ ਵਲੋਂ ਪਿੰਡ ਅਜਮੇਰ ਵਿਚ ਹੋਈ ਚੋਰੀ ਸੰਬੰਧੀ ਨਾ-ਮਾਲੂਮ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ | ਹਾਜੀਪੁਰ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕੁਲਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸ ਅਜਮੇਰ ਨੇ ਦੱਸਿਆ ਕਿ 9 ਜੂਨ ਦੀ ਰਾਤ ਨੂੰ ਉਹ ਖਾਣਾ ਖਾ ਕੇ ਸੌ ਗਏ ਸਨ ਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਬੈੱਡ-ਰੂਮ 'ਚ ਸਾਮਾਨ ਖਿਲਰਿਆ ਪਿਆ ਸੀ ਤੇ ਕਮਰੇ ਦੀ ਗਰਿੱਲ ਟੁੱਟੀ ਪਈ ਸੀ ਤੇ ਚੋਰ ਕਮਰੇ ਵਿਚੋਂ ਸੋਨੇ ਦੇ ਗਹਿਣੇ ਤੇ ਇਕ ਲੱਖ ਰੁਪਏ ਦੀ ਚਾਂਦੀ ਚੋਰੀ ਕਰਕੇ ਲੈ ਗਏ ਹਨ | ਉਸ ਦੀ ਦਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਕਮਰੇ ਦੀ ਗਰਿਲ ਪੁੱਟ ਕੇ ਅਣਪਛਾਤੇ ਚੋਰਾਂ ਵਲੋਂ ਸੋਨੇ ਦੇ ਗਹਿਣੇ ਤੇ 30 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ ਹਨ | ਹਾਜੀਪੁਰ ਪੁਲਿਸ ਵਲੋਂ ਉਕਤ ਬਿਆਨਾਂ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਹਥਿਆਰਾਂ ਨਾਲ ਕੁੱਟਮਾਰ ਕਰਨ ਵਾਲੇ 5 ਨਾਮਜ਼ਦ ਅਗਲੀ ਖ਼ਬਰ ਸੀ. ਐਚ. ਸੀ. ਬੁੱਢਾਬੜ ਵਿਖੇ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸੰਬੰਧੀ ਮੀਟਿੰਗ
Ad Position 24