23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨਹਿਰਾਂ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਭੰਗਾਲਾ ਤੋਂ ਮੋਜਵਾਲ ਅਤੇ ਭੰਗਾਲਾ ਤੋਂ ਪਲਾਕੀ ਨਹਿਰ ਦੇ ਸੂਏ ਖੁੱਲੇ੍ਹ ਹੋਣ ਕਾਰਨ ਕਿਸਾਨਾਂ ਦੀ ਫ਼ਸਲਾਂ ਨੇ ਧਾਰਿਆ ਹੜ੍ਹ ਦਾ ਰੂਪ

Ad Position 21
No active advertisement
ਅਜੀਤ ਡੈਸਕ 14-06-2026
ਭੰਗਾਲਾ, 13 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਤੋਂ ਮੋਜਵਾਲ ਤੇ ਭੰਗਾਲਾ ਤੋਂ ਪਲਾਕੀ ਨੂੰ ਜਾਂਦੀਆਂ ਨਹਿਰਾਂ ਦੀ ਸਰਕਾਰ ਤੇ ਸੰਬੰਧਿਤ ਵਿਭਾਗ ਵਲੋਂ ਸਹੀ ਨਿਕਾਸੀ ਨਾ ਹੋਣ ਕਾਰਨ ਪਾਣੀ ਨੇ ਕਿਸਾਨਾਂ ਦੇ ਖੇਤਾਂ ਵਿਚ ਹੜ੍ਹ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਕਿਸਾਨਾਂ ਦਾ ਨਹਿਰੀ ਵਿਭਾਗ ਤੇ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਭਜਨ ਸਿੰਘ, ਮਨਜੀਤ ਸਿੰਘ, ਜਗਦੀਸ਼ ਸਿੰਘ, ਅਵਤਾਰ ਸਿੰਘ, ਰਵਿੰਦਰ ਸਿੰਘ, ਰਾਜਾ, ਕਰਮ ਸਿੰਘ, ਰਾਜਵੀਰ ਸਿੰਘ, ਲਾਡੀ ਮੰਜਪੁਰ ਨੇ ਦੱਸਿਆ ਕਿ ਪਹਿਲਾਂ ਤਾਂ ਸਰਕਾਰ ਤੇ ਨਹਿਰੀ ਵਿਭਾਗ ਵਲੋਂ ਇਹ ਨਹਿਰਾਂ ਬਹੁਤ ਮੁਸ਼ਕਿਲਾਂ ਨਾਲ ਬਣਾਈਆਂ ਗਈਆਂ ਸੀ ਪਰ ਜਦੋਂ ਇਹ ਨਹਿਰਾਂ ਬਣੀਆਂ ਤਾਂ ਇਹ ਨਹਿਰ ਭੰਗਾਲਾ ਤੋਂ ਮੋਜਵਾਲ ਤੇ ਭੰਗਾਲਾ ਤੋਂ ਪਲਾਕੀ ਤੱਕ ਹੀ ਬਣੀਆਂ ਸੀ ਇਨ੍ਹਾਂ ਦਾ ਕੋਈ ਵੀ ਅੱਗੇ ਨਿਕਾਸ ਨਹੀਂ ਕੱਢਿਆ ਗਿਆ | ਕਿਸਾਨਾਂ ਨੇ ਦੱਸਿਆ ਕਿ ਇਸ ਸੰਬੰਧੀ ਅਸੀਂ ਪਹਿਲਾਂ ਵੀ ਕਈ ਵਾਰ ਸੰਬੰਧਿਤ ਵਿਭਾਗ ਨਾਲ ਗੱਲ ਕਰ ਚੁੱਕੇ ਹਾਂ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਭਾਰੀ ਬਾਰਿਸ਼ ਪੈਣ ਕਾਰਨ ਇਨ੍ਹਾਂ ਨਹਿਰਾਂ 'ਚ ਪਾਣੀ ਆ ਗਿਆ ਤੇ ਨਹਿਰਾਂ ਦੇ ਸੂਏ ਖੁੱਲੇ੍ਹ ਹੋਣ ਕਾਰਨ ਅਤੇ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੇ ਖੇਤਾਂ 'ਚ ਇਹ ਪਾਣੀ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਗੰਨਾ, ਸਫੈਦਾ, ਪਾਪੂਰਲ, ਹਰੇ ਚਾਰੇ ਦੀਆਂ ਫ਼ਸਲਾਂ ਲਗਾਈਆਂ ਹੋਈਆਂ ਹਨ ਤੇ ਝੋਨਾ ਲਗਾਉਣ ਦੀ ਤਿਆਰੀ ਕੀਤੀ ਹੋਈ ਹੈ | ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਇਸ ਸੰਬੰਧੀ ਸਰਕਾਰ ਨੂੰ ਚਿੱਠੀਆਂ ਵੀ ਲਿਖੀਆਂ ਹੋਈਆਂ ਹਨ ਪਰ ਸਾਨੂੰ ਕਿਸੇ ਪਾਸਿਉਂ ਕੋਈ ਵੀ ਜਵਾਬ ਨਹੀਂ ਮਿਲਿਆ | ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਦਾ ਰਕਬਾ ਇਸ ਨਹਿਰ ਦੇ ਨਾਲ ਲੱਗਦਾ ਹੈ ਤੇ ਇਹ ਕਿਸਾਨ ਖੇਤੀ 'ਤੇ ਨਿਰਭਰ ਹਨ | ਉਨ੍ਹਾਂ ਦੱਸਿਆ ਕਿ ਖੇਤੀ ਤਾਂ ਪਹਿਲਾਂ ਹੀ ਘਾਟੇਵੰਦ ਸੌਦਾ ਸਾਬਤ ਹੋ ਰਿਹਾ ਹੈ ਪਰ ਸਰਕਾਰ ਤੇ ਵਿਭਾਗ ਵਲੋਂ ਕਿਸਾਨਾਂ ਨੂੰ ਜੜ੍ਹ ਤੋਂ ਹੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਅਸੀਂ ਕਈ ਵਾਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਾਂ ਪਰ ਸਾਨੂੰ ਕਿਸੇ ਵਲੋਂ ਵੀ ਕੋਈ ਸਹੀ ਜਵਾਬ ਪ੍ਰਾਪਤ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਤੇ ਵਿਭਾਗ ਇਸ 'ਤੇ ਬਣਦੀ ਕਾਰਵਾਈ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਸੰਬੰਧੀ ਸਤਪਾਲ ਸਿੰਘ ਐੱਸ. ਡੀ. ਓ. ਸ਼ਾਹ ਨਹਿਰ ਨੇ ਦੱਸਿਆ ਕਿ ਭੰਗਾਲਾ ਨਹਿਰ ਦੀ ਟੇਲ ਉਤੇ ਪਾਣੀ ਚਾਰਜਿੰਗ ਸਕੀਮ ਦਾ ਐਸਟੀਮੇਟ ਚੰਡੀਗੜ੍ਹ ਭੇਜਿਆ ਹੋਇਆ ਹੈ | ਫ਼ੰਡਾਂ ਦੀ ਵੀ ਘਾਟ ਸੀ, ਜਿਸ ਦਾ ਹੱਲ ਕੀਤਾ ਜਾ ਰਿਹਾ ਹੈ | ਪਲਾਕੀ ਵਾਲੀ ਨਹਿਰ ਅੱਗੇ ਕਿਸਾਨਾਂ ਨੇ ਬੰਨ੍ਹ ਮਾਰਿਆ ਹੋਇਆ ਹੈ, ਜਿਸ ਦੀ ਸੂਬੇ 'ਚ ਇਕ ਪਾਇਪ ਪਾ ਕੇ ਇਸ ਦੀ ਨਿਕਾਸੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਕਿਸਾਨਾਂ ਦੇ ਨਾਲ ਰੋਜ਼ ਗੱਲਬਾਤ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਜਲ ਸਪਲਾਈ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਮੰਗਾਂ ਪੂਰੀਆਂ ਨਾ ਹੋਣ 'ਤੇ ਪ੍ਰਗਟਾਇਆ ਰੋਸ <br/> ਅਗਲੀ ਖ਼ਬਰ ਜਥੇਦਾਰ ਚੱਕ ਵਲੋਂ ਮਿਸਟਰ ਵਰਲਡ ਰਹੇ ਲਵਪ੍ਰੀਤ ਦਾ ਸਨਮਾਨ
Ad Position 24