ਹੁਸ਼ਿਆਰਪੁਰ, 14 ਜੂਨ (ਬਲਜਿੰਦਰਪਾਲ ਸਿੰਘ)-ਗਰਮੀਆਂ ਦੀਆਂ ਛੁੱਟੀਆਂ ਬੱਚਿਆਂ ਲਈ ਨਾ ਕੇਵਲ ਆਰਾਮ ਤੇ ਮਨੋਰੰਜਨ ਦਾ ਸਮਾਂ ਹਨ ਸਗੋਂ ਇਹ ਉਨ੍ਹਾਂ ਦੇ ਸਰਬਪੱਖੀ ਵਿਕਾਸ, ਚੰਗੇ ਸੰਸਕਾਰਾਂ ਤੇ ਜੀਵਨ ਮੁੱਲਾਂ ਨੂੰ ਮਜ਼ਬੂਤ ਕਰਨ ਦਾ ਅਹਿਮ ਮੌਕਾ ਵੀ ਹਨ | ਇਸ ਸਬੰਧੀ ਸੇਂਟ ਸੋਲਜਰ ਗਰੁੱਪ ਦੀ ਚੇਅਰਪਰਸਨ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਪ੍ਰੇਰਨਾਦਾਇਕ ਸੰਦੇਸ਼ ਦਿੰਦਿਆਂ ਕਿਹਾ ਕਿ ਪਰਿਵਾਰ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦਾ ਹੈ, ਜਿੱਥੇ ਉਹ ਪਿਆਰ, ਸਤਿਕਾਰ, ਅਨੁਸ਼ਾਸਨ, ਸਹਿਯੋਗ ਤੇ ਸੱਭਿਆਚਾਰਕ ਸਾਂਝ ਤੇ ਕਦਰਾਂ-ਕੀਮਤਾਂ ਵਰਗੇ ਜੀਵਨ ਦੇ ਅਮੋਲਕ ਸਬਕ ਸਿੱਖਦਾ ਹੈ | ਛੁੱਟੀਆਂ ਦੌਰਾਨ ਬੱਚਿਆਂ ਨੂੰ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਕੇ ਰਿਸ਼ਤਿਆਂ ਦੀ ਮਹੱਤਤਾ ਸਮਝਣੀ ਚਾਹੀਦੀ ਹੈ | ਇਹੀ ਗੁਣ ਭਵਿੱਖ ਵਿਚ ਇੱਕ ਚੰਗੇ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਦੀ ਨੀਂਹ ਰੱਖਦੇ ਹਨ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਸਿਹਤ, ਪੌਸ਼ਟਿਕ ਖ਼ੁਰਾਕ, ਸਮੇਂ ਸਿਰ ਨੀਂਦ ਅਤੇ ਨਿਯਮਤ ਦਿਨਚਰਿਆ ਵੱਲ ਵਿਸ਼ੇਸ਼ ਧਿਆਨ ਦੇਣ |