17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਪੰਡੋਰੀ ਅਟਵਾਲ 'ਚ ਇਕਾਈ ਦਾ ਗਠਨ, ਕੁਲਵਿੰਦਰ ਸਿੰਘ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 15-06-2026
ਪੱਸੀ ਕੰਢੀ, 14 ਜੂਨ (ਜਗਤਾਰ ਸਿੰਘ ਰਜਪਾਲਮਾ)-ਸਮਾਜ ਭਲਾਈ ਲਈ ਸਰਗਰਮ ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ (ਰਜਿ.) ਗੜ੍ਹਦੀਵਾਲਾ ਵਲੋਂ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਹੇਠ ਪਿੰਡ ਪੱਧਰ 'ਤੇ ਸੁਸਾਇਟੀ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਪਿੰਡਾਂ 'ਚ ਇਕਾਈਆਂ ਦਾ ਗਠਨ ਕਰਕੇ ਸਮਾਜ ਸੇਵੀ ਕਾਰਜਾਂ ਵਿਚ ਵਾਧਾ ਕਰਨ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ | ਇਸ ਮੌਕੇ ਅੰਬੇਡਕਰ ਸੁਸਾਇਟੀ ਦੇ ਮੁੱਖ ਪ੍ਰਧਾਨ ਹਰਪਾਲ ਸਿੰਘ ਭੱਟੀ ਵਲੋਂ ਕੁਲਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਪੰਡੋਰੀ ਅਟਵਾਲ ਦੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਕਿਹਾ ਕਿ ਸੁਸਾਇਟੀ ਦੇ ਸਰਪ੍ਰਸਤ ਪਰਮਿੰਦਰ ਸਿੰਘ ਨਿੱਕੂ ਤੇ ਜਸਵੀਰ ਸਿੰਘ ਸੋਨੂੰ ਵਲੋਂ ਅੱਜ ਤੋਂ ਲਗਪਗ 25 ਸਾਲ ਪਹਿਲਾਂ ਸੰਸਥਾ ਦੀ ਰੂਪ-ਰੇਖਾ ਤਿਆਰ ਕੀਤੀ ਗਈ ਸੀ | ਇਸ ਮੌਕੇ ਪਿੰਡ ਪੰਡੋਰੀ ਅਟਵਾਲ ਦੀ ਇਕਾਈ ਦੇ ਪ੍ਰਧਾਨ ਦੀ ਜ਼ਿੰੰਮੇਵਾਰੀ ਕੁਲਵਿੰਦਰ ਸਿੰਘ ਨੂੰ ਸੌਂਪੀ ਗਈ ਕਿ ਇਸ ਮੀਟਿੰਗ 'ਚ ਇਕਾਈ ਦੇ ਮੌਜੂਦ ਹੋਏ ਮੈਂਬਰ ਲਖਵਿੰਦਰ ਸਿੰਘ, ਵਿਜੇ ਕੁਮਾਰ, ਪਰਮਿੰਦਰ ਸਿੰਘ, ਰਾਜਵੀਰ ਬਰੁਣ ਤੱਖੀ, ਸਰਬਜੀਤ ਸਿੰਘ ਡੀ. ਪੀ., ਇੰਦਰਜੀਤ ਸਿੰਘ, ਸਾਬਕਾ ਚੇਅਰਮੈਨ ਸ਼ਮਿੰਦਰ ਸਿੰਘ, ਸੁਰਿੰਦਰ ਸਿੰਘ, ਪ੍ਰਭਜੀਤ ਸਿੰਘ, ਨਵਪ੍ਰੀਤ ਸਿੰਘ, ਲਖਬੀਰ ਸਿੰਘ, ਬਲਜੀਤ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ, ਖੁਸ਼ਵਿੰਦਰ ਸਿੰਘ ਵਿਚੋਂ ਅਹੁਦੇਦਾਰ ਤੇ ਮੈਂਬਰ ਨਿਯੁਕਤ ਕਰਨ ਲਈ ਸੂਚੀ ਤਿਆਰ ਕਰਕੇ ਦਿੱਤੀ ਜਾਵੇ | ਪਿੰਡ ਪੰਡੋਰੀ ਅਟਵਾਲ ਦੀ ਇਕਾਈ ਵਿੱਚ ਚੁਣੇ ਗਏ ਪ੍ਰਧਾਨ ਕੁਲਵਿੰਦਰ ਸਿੰਘ ਤੇ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਉਹ ਸੁਸਾਇਟੀ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਸੇਵਾਵਾਂ ਨਿਭਾਉਣਗੇ | ਇਸ ਮੌਕੇ ਸੁਸਾਇਟੀ ਵਲੋਂ ਚੁਣੀ ਗਈ ਇਕਾਈ ਦੇ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਲੈਕ. ਦਲਜੀਤ ਸਿੰਘ, ਮੀਤ ਪ੍ਰਧਾਨ ਲੈਕ. ਭੁਪਿੰਦਰ ਸਿੰਘ, ਮੀਤ ਪ੍ਰਧਾਨ ਡਾ. ਹਰਦਿੰਦਰ ਦੀਪਕ, ਸਕੱਤਰ ਡਾ. ਬਲਜੀਤ ਸਿੰਘ, ਪ੍ਰੈੱਸ ਸਕੱਤਰ ਡਾ. ਮਹਿੰਦਰ ਕੁਮਾਰ ਮਲਹੋਤਰਾ, ਸਰੂਪ ਸਿੰਘ ਮਨਹੋਤਾ, ਜੁਆਇੰਟ ਪ੍ਰੈੱਸ ਸਕੱਤਰ ਕਰਮਾ ਭੱਟੀ, ਜੁਆਇੰਟ ਸਟੇਜ ਸਕੱਤਰ ਕੈਪਟਨ ਦੀਪ ਸਿੰਘ, ਸਲਾਹਕਾਰ ਮਲਕੀਤ ਸਿੰਘ, ਜੁਆਇੰਟ ਸਕੱਤਰ ਮਾਸਟਰ ਰਣਜੀਤ ਸਿੰਘ ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਵੀ. ਐਮ. ਆਰ. ਕੇ. ਬਰਾਂਚ ਮਾਹਿਲਪੁਰ ਨੇ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸ਼ਖ਼ਸੀਅਤ ਨਿਰਮਾਣ ਦਾ ਸੁਨਹਿਰਾ ਮੌਕਾ 'ਗਰਮੀਆਂ ਦੀਆਂ ਛੁੱਟੀਆਂ'-ਚੇਅਰਪਰਸਨ ਚੋਪੜਾ
Ad Position 24