17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਵੀ. ਐਮ. ਆਰ. ਕੇ. ਬਰਾਂਚ ਮਾਹਿਲਪੁਰ ਨੇ ਮੈਡੀਕਲ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 15-06-2026
ਮਾਹਿਲਪੁਰ, 14 ਜੂਨ (ਰਜਿੰਦਰ ਸਿੰਘ)-ਪਿੰਡ ਬਾੜੀਆ ਖ਼ੁਰਦ ਵਿਖੇ ਸੰਤ ਬਲਜੀਤ ਸਿੰਘ ਦੀ ਰਹਿਨੁਮਾਈ ਹੇਠ ਮਨੁੱਖਤਾ ਦੀ ਸੇਵਾ ਤੇ ਭਲਾਈ ਨੂੰ ਸਮਰਪਿਤ ਚੱਲ ਰਹੀ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ ਦੀ ਬ੍ਰਾਂਚ ਮਾਹਿਲਪੁਰ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ | ਕੈਪ ਦੌਰਾਨ ਡਾ. ਦਰਬਾਰੀ ਲਾਲ ਤੇ ਬਲਵਿੰਦਰ ਸਿੰਘ ਫਾਰਮਾਸਿਸਟ ਦੀ ਸਮੁੱਚੀ ਟੀਮ ਵਲੋਂ 200 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਬਲੱਡ ਪੈ੍ਰਸ਼ਰ ਤੇ ਸ਼ੂਗਰ ਸਮੇਤ ਹੋਰ ਕਈ ਟੈਸਟ ਕਰਕੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਪਿੰਡ ਦੇ ਸਰਪੰਚ ਵਿਜੇ ਕੁਮਾਰ, ਰਿਟਾ. ਨਾਇਬ ਤਹਿਸੀਲਦਾਰ ਪਾਲ ਰਾਮ ਠੁਆਣਾ ਨੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਸੰਸਥਾ ਵਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਜਾਤ ਪਾਤ, ਧਰਮ ਤੋਂ ਉੱਪਰ ਉੱਠ ਕੇ ਇਸ ਤਰ੍ਹਾਂ ਦੇ ਭਲਾਈ ਦੇ ਕਾਰਜ ਕਰਕੇ ਸਮਾਜ 'ਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਲੋੜਵੰਦਾਂ ਦੀ ਵੱਡੀ ਪੱਧਰ 'ਚ ਮਦਦ ਕਰ ਰਹੇ ਹਨ | ਇਸ ਮੌਕੇ ਬ੍ਰਾਂਚ ਮਾਹਿਲਪੁਰ ਕਨਵੀਨਰ ਸੁਰਿੰਦਰ ਪਾਲ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ ਬਾੜੀਆ, ਵਰਿੰਦਰ ਕੁਮਾਰ, ਕੁਲਵਿੰਦਰ ਸਾਹਨੀ, ਰੀਤਿਕਾ, ਸਰਵਣ ਸਿੰਘ, ਸੋਨੂੰ ਬਾੜੀਆ, ਸੋਨੂੰ ਮਾਹਿਲਪੁਰ, ਹਨੀ ਮਾਹਿਲਪੁਰ, ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁਆਂਟਮ ਮਿੱਲ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਲੈ ਕੇ ਸ਼ੰਘਰਸ਼ ਕਮੇਟੀ ਵਲੋਂ ਦਸਤਖਤ ਮੁਹਿੰਮ ਸ਼ੁਰੂ ਅਗਲੀ ਖ਼ਬਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਪੰਡੋਰੀ ਅਟਵਾਲ 'ਚ ਇਕਾਈ ਦਾ ਗਠਨ, ਕੁਲਵਿੰਦਰ ਸਿੰਘ ਪ੍ਰਧਾਨ ਨਿਯੁਕਤ
Ad Position 24