ਮੁਕੇਰੀਆਂ, 19 ਜੂਨ (ਰਾਮਗੜ੍ਹੀਆ)-ਮੁਕੇਰੀਆਂ ਸ਼ਹਿਰ ‘ਚੋਂ ਗੁਜ਼ਰਦੇ ਨੈਸ਼ਨਲ ਹਾਈਵੇ ‘ਤੇ ਵਾਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੋਣ ਕਰਕੇ ਆਏ ਦਿਨ ਇਥੇ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਹੁਣ ਤੱਕ ਕਈ ਲੋਕ ਸੜਕੀ ਹਾਦਸਿਆਂ ਵਿਚ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ। ਸ਼ਹਿਰ ‘ਚੋਂ ਲੰਘਦੇ ਹਾਈਵੇ ‘ਤੇ ਹਾਦਸਿਆਂ ‘ਤੇ ਰੋਕ ਲਗਾਉਣ ਲਈ ਵਾਹਨਾਂ ਦੀ ਸਪੀਡ ਨਿਸ਼ਚਿਤ ਕਰਨਾ ਸਮੇਂ ਮੁੱਖ ਲੋੜ ਹੈ। ਇਹ ਪ੍ਰਗਟਾਵਾ ਸਮਾਜ ਸੇਵਕ ਕਮਲ ਰੱਤੂ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕੁੱਝ ਸਮਾਂ ਪਹਿਲਾਂ ਹੀ ਦੋ �ਰਤਾਂ ਦੀ ਮਾਤਾ ਰਾਣੀ ਚੌਕ ਨਜ਼ਦੀਕ ਨੈਸ਼ਨਲ ਹਾਈਵੇ ‘ਤੇ ਜਾ ਰਹੇ ਇਕ ਟਰੱਕ ਨਾਲ ਵੱਜਣ ਕਰਕੇ ਮੌਤ ਹੋ ਗਈ ਸੀ, ਉਸ ਤੋਂ ਇਲਾਵਾ ਪੇਪਰ ਮਿਲ ਕੋਲ ਇਕ ਨੌਜਵਾਨ ਵਾਹਨ ਦੀ ਲਪੇਟ ਵਿਚ ਆ ਕੇ ਆਪਣੀ ਜਾਨ ਤੋਂ ਹੱਥ ਧੋਅ ਬੈਠਾ। ਇਸੇ ਤਰ੍ਹਾਂ ਪਹਿਲਾਂ ਹੀ ਅਨੇਕਾਂ ਲੋਕ ਮੁਕੇਰੀਆਂ ‘ਚੋਂ ਗੁਜ਼ਰਦੇ ਨੈਸ਼ਨਲ ਹਾਈਵੇ ‘ਤੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਮੁਕੇਰੀਆਂ ਵਿਚੋਂ ਗੁਜ਼ਰਦੇ ਨੈਸ਼ਨਲ ਹਾਈਵੇ ‘ਤੇ ਚੱਲਣ ਵਾਲੇ ਵਾਹਨਾਂ ਦੀ ਘੱਟ ਸਪੀਡ ਨਿਸ਼ਚਿਤ ਕਰ ਦਿੱਤੀ ਜਾਵੇ। ਉਨ੍ਹਾਂ ਵਾਹਨਾਂ ਦੀ ਸਪੀਡ ਸੰਬੰਧੀ ਮਾਤਾ ਰਾਣੀ ਚੌਕ, ਮਹਾਰਾਣਾ ਪ੍ਰਤਾਪ ਚੌਕ, ਬੱਸ ਅੱਡਾ, ਭੰਗਾਲਾ ਚੁੰਗੀ ਵਿਖੇ ਸਾਈਡ ਬੋਰ ਲੱਗਣੇ ਚਾਹੀਦੇ ਹਨ।