23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਗੜ੍ਹਸ਼ੰਕਰ ’ਚ ਚੋਰਾਂ ਦਾ ਕਹਿਰ ਜਾਰੀ, ਦੁਕਾਨਾਂ ਦੇ ਏ. ਸੀ. ਦੀਆਂ ਪਾਈਪਾਂ ਕੱਟੀਆਂ

Ad Position 21
No active advertisement
ਅਜੀਤ ਡੈਸਕ 22-06-2026

ਗੜ੍ਹਸ਼ੰਕਰ, 20 ਜੂਨ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ‘ਚ ਚੋਰਾਂ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤੱਕ ਚੋਰਾਂ ਨੇ ਅਣਗਿਣਤ ਦੁਕਾਨਾਂ ‘ਤੇ ਲੱਗੇ ਏ. ਸੀ. ਦੀਆਂ ਪਾਈਪਾਂ ਤੇ ਤਾਰਾਂ ਕੱਟਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਚੋਰਾਂ ਵਲੋਂ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਦੀ ਸ਼ੁਰੂਆਤ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੋਂ ਕੀਤੀ ਹੈ, ਜਿਸ ਰੋਡ ‘ਤੇ ਪੁਲਿਸ ਸਟੇਸ਼ਨ ਤੇ ਡੀ. ਐੱਸ. ਪੀ. ਦਫ਼ਤਰ ਵੀ ਸਥਿਤ ਹਨ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਦੁਕਾਨਦਾਰਾਂ ਵਲੋਂ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਵੀ ਅਨੇਕਾਂ ਹੋਰ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿਛਲੇ ਦਿਨਾਂ ‘ਚ ਚੋਰਾਂ ਨੇ ਹੁਸ਼ਿਆਰਪੁਰ ਸੜਕ ‘ਤੇ ਚੜ੍ਹਦੇ ਤੇ ਲਹਿੰਦੇ ਪਾਸੇ ਬਿਨਾਂ ਕਿਸੇ ਡਰ ਭੈਅ ਤੋਂ ਏ. ਸੀ. ਦੀਆਂ ਪਾਈਪਾਂ ਅਤੇ ਤਾਰਾਂ ਕੱਟਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਿਆਂ ਦੁਕਾਨਦਾਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਕਰ ਦਿੱਤਾ। ਇਸ ਸੰਬੰਧੀ ਸਾਹਮਣੇ ਆਈਆਂ ਸੀ. ਸੀ. ਟੀ. ਵੀ. ਵੀਡੀਉਜ਼ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਚੋਰ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਪੂਰੀ ਤਿਆਰੀ ਕਰਕੇ ਆ ਰਹੇ ਹਨ, ਕਿਉਂਕਿ ਚੋਰਾਂ ਵਲੋਂ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਸਮੇਂ ਫੋਲਡਿੰਗ ਪੌੜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇੱਥੋਂ ਦੇ ਨੰਗਲ ਰੋਡ ‘ਤੇ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਸ਼ਸ਼ੀ ਖੰਨਾ ਤੇ ਰਮਨਦੀਪ ਸਿੰਘ ਦੱਸਿਆ ਕਿ ਹਾਲ ਹੀ ਵਿਚ ਚੋਰਾਂ ਨੇ ਨੰਗਲ ਰੋਡ ‘ਤੇ ਸਥਿਤ 4-5 ਦੁਕਾਨਾਂ ਦੇ ਏ.ਸੀ. ਦੀਆਂ ਪਾਈਪਾਂ ਅਤੇ ਤਾਰਾਂ ਕੱਟੀਆਂ ਹਨ। ਉਨ੍ਹਾਂ ਕਿਹਾ ਕਿ ਚੋਰਾਂ ਦਾ ਇਸ ਤਰ੍ਹਾਂ ਸ਼ਹਿਰ ਵਿਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਅਗਰ ਪੁਲਿਸ ਚਾਹੇ ਤਾਂ ਕੁੱਝ ਸਮੇਂ ਵਿਚ ਹੀ ਚੋਰਾਂ ਨੂੰ ਕਾਬੂ ਕਰ ਸਕਦੀ ਹੈ, ਕਿਉਂਕਿ ਚੋਰ ਕੱਟਿਆ ਹੋਇਆ ਸਮਾਨ ਕਿਸੇ ਨਾ ਕਿਸੇ ਥਾਂ ‘ਤੇ ਤਾਂ ਜ਼ਰੂਰ ਵੇਚਦੇ ਹੋਣਗੇ। ਉਨ੍ਹਾਂ ਦੱਸਿਆ ਕਿ ਇਕ ਏ.ਸੀ. ਦੀਆਂ ਪਾਈਪਾਂ ਅਤੇ ਤਾਰਾਂ ਕੱਟਣ ਨਾਲ ਦੁਕਾਨਦਾਰ ਦਾ 10 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਸ਼ਹਿਰ ‘ਚ ਗਸ਼ਤ ਵਧਾਈ ਜਾਵੇ ਤਾਂ ਜੋ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਡਾ. ਇਸ਼ਾਂਕ ਕੁਮਾਰ ਨੇ ਹੇੜੀਆਂ ਦੇ ਪੰਚਾਇਤ ਘਰ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ
Ad Position 24