ਹੁਸ਼ਿਆਰਪੁਰ, 25 ਜੂਨ (ਨਰਿੰਦਰ ਸਿੰਘ ਬੱਡਲਾ)-ਲਾਈਫ਼ ਕੇਅਰ ਫਾਊਂਡੇਸ਼ਨ ਡੇਰਾ ਬੱਸੀ (ਮੁਹਾਲੀ) ਵਲੋਂ 212ਵਾਂ ਕੁਲੈਕਸ਼ਨ ਸੈਂਟਰ-ਗੁਰੂ ਹਰਿ ਰਾਇ ਸਾਹਿਬ ਚੈਰੀਟੇਬਲ ਲੈਬਾਰਟਰੀ ਪਿੰਡ ਭੁੰਗਰਨੀ ਵਿਖੇ 28 ਜੂਨ ਨੂੰ ਖੁੱਲ੍ਹਣ ਜਾ ਰਿਹਾ ਹੈ। ਜਿਸ ‘ਚ ਵਿਸ਼ੇਸ਼ ਸਹਿਯੋਗ ਅਮਰ ਕੌਰ ਚਰਨ ਕੌਰ ਵੈੱਲਫੇਅਰ ਸੁਸਾਇਟੀ ਭੁੰਗਰਨੀ ਜਿਸ ਦੇ ਸਰਪ੍ਰਸਤ ਡਾ: ਹਰਦੇਵ ਸਿੰਘ ਪਰਹਾਰ, ਜਸਵਿੰਦਰ ਕੌਰ ਪਰਹਾਰ ਹਨ ਦਾ ਹੈ। ਇਸ ਸੰਬੰਧੀ ਪ੍ਰਧਾਨ ਜਸਵੀਰ ਸਿੰਘ ਮਿਨਹਾਸ, ਜਨਰਲ ਸਕੱਤਰ ਪਰਮਿੰਦਰ ਸਿੰਘ ਪੋਸੀ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ, ਕੈਸ਼ੀਅਰ ਸੁਰਜੀਤ ਸਿੰਘ ਮਸੂਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਸਵੇਰੇ 7 ਵਜੇ ਤੋਂ 12 ਵਜੇ ਤੱਕ ਬਲੱਡ ਚੈੱਕਅਪ ਕੈਂਪ ਵੀ ਲਗਾਇਆ ਜਾਵੇਗਾ। ਕੈਂਪ ‘ਚ ਗੁਰਦਿਆਂ ਦੇ 5 ਟੈੱਸਟ, ਯੂਰਿਕ ਐਸਿਡ ਦਾ ਟੈੱਸਟ ਤੇ ਸ਼ੂਗਰ ਦੇ ਟੈੱਸਟ, ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਫੁੱਲ ਬਾਡੀ ਦਾ ਚੈੱਕਅਪ 600 ਰੁਪਏ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਲੈਬਾਰਟਰੀ ਕਲੈਕਸ਼ਨ ਸੈਂਟਰ ਰੋਜ਼ਾਨਾ ਸਵੇਰੇ 7 ਵਜੇ ਤੋਂ 12 ਵਜੇ ਤੱਕ ਖੁੱਲ੍ਹੇਗਾ ਅਤੇ ਇਸ ਦੇ ਸਾਰੇ ਟੈੱਸਟ ਭਾਰਤ ਸਰਕਾਰ ਦੇ ਅਦਾਰੇ ਐਨ. ਏ. ਬੀ. ਐਲ. ਤੋਂ ਮਾਨਤਾ ਪ੍ਰਾਪਤ ਲਾਈਫ਼ ਕੇਅਰ ਫਾਊਂਡੇਸ਼ਨ, ਡੇਰਾ ਬੱਸੀ (ਮੁਹਾਲੀ) ਦੇ ਪ੍ਰੋਸੈਸਿੰਗ ਕੇਂਦਰ ‘ਚ ਕੀਤੇ ਜਾਣਗੇ।
ਸ੍ਰੀ ਗੁਰੂ ਹਰਿ ਰਾਇ ਸਾਹਿਬ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ 28 ਨੂੰ
ਅਜੀਤ ਡੈਸਕ
26-06-2026