ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸੋਨਾਲੀਕਾ ਵਲੋਂ ਦਿੱਤਾ ਟਰੈਕਟਰ ਵਿਧਾਇਕ ਘੁੰਮਣ ਨੇ ਆਈ. ਟੀ. ਆਈ. ਨੂੰ ਸੌਪਿਆ

ਸੋਨਾਲੀਕਾ ਵਲੋਂ ਦਿੱਤਾ ਟਰੈਕਟਰ ਵਿਧਾਇਕ ਘੁੰਮਣ ਨੇ ਆਈ. ਟੀ. ਆਈ. ਨੂੰ ਸੌਪਿਆ

Ad Position 21
No active advertisement
ਅਜੀਤ ਡੈਸਕ 29-06-2026

 ਤਲਵਾੜਾ, 27 ਜੂਨ (ਮਹਿਤਾ)-ਸੋਨਾਲੀਕਾ ਟਰੈਕਟਰਜ ਪ੍ਰਾਈਵੇਟ ਲਿਮਟਡ ਵਲੋਂ ਸਿਖਿਆਰਥੀਆਂ ਦੀ ਸਿਖਲਾਈ ਲਈ ਇਕ ਟਰੈਕਟਰ ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ. ਟੀ. ਆਈ. ਨੂੰ ਸੌਂਪਿਆ ਗਿਆ। ਸਰਕਾਰੀ ਆਈ. ਟੀ. ਆਈ. ’ਚ ਕਰਵਾਏ ਸਮਾਗਮ ’ਚ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਬਤੌਰ ਮੁੱਖ ਮਹਿਮਾਨ ਪਹੁੰਚੇ। ਸੰਸਥਾ ਦੇ ਪਿ੍ੰਸੀਪਲ ਟੀ. ਓ. ਹਰਵਿੰਦਰ ਸਿੰਘ ਸੈਣੀ (ਹੈਪੀ) ਦੀ ਯੋਗ ਅਗਵਾਈ ਹੇਠ ਵਿਧਾਇਕ ਐਡ. ਘੁੰਮਣ ਦਾ ਸੰਸਥਾ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਮੁਖ ਮਹਿਮਾਨ ਵਿਧਾਇਕ ਐਡ. ਘੁੰਮਣ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਆਈ. ਟੀ. ਆਈ. ਤੋਂ ਸਿੱਖਿਆ ਲੈ ਕੇ ਸਿੱਖਿਆਰਥੀ ਅੱਜ ਵੱਡੇ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹਨ।ਪਿ੍ੰ. ਹਰਵਿੰਦਰ ਹੈਪੀ ਤੇ ਸਮੂਹ ਸਟਾਫ ਵਲੋਂ ਮੁਖ ਮਹਿਮਾਨ ਐਡ. ਕਰਮਵੀਰ ਸਿੰਘ ਵਿਧਾਇਕ ਅਤੇ ਹੋਰ ਪੱਤਵੰਤੇ ਸੱਜਣਾ ਨੂੰ ਦੋਸਾਲੇ ਅਤੇ ਸਮਰਿਤੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਤੋਂ ਬਾਅਦ ਵਿਧਾਇਕ ਘੁੰਮਣ ਨੇ ਟਰੈਕਟਰ ਦੀਆਂ ਚਾਬੀਆਂ ਪਿ੍ੰ. ਹਰਵਿੰਦਰ ਸਿੰਘ ਨੂੰ ਸੌਂਪੀਆਂ। ਪਿ੍ੰ. ਹਰਵਿੰਦਰ ਸਿੰਘ ਹੈਪੀ ਨੇ ਵਿਧਾਇਕ ਘੁੰਮਣ ਅਤੇ ਸੋਨਾਲੀਕਾ ਤੋਂ ਆਏ ਅਧਿਕਾਰੀਆਂ ਵਿਵੇਕ ਕੁਮਾਰ ਐਡਮਿਨ ਅਫਸਰ ਸੇਫਟੀ ਫਾਇਰ ਹੈਡ ਰਾਗਵਿੰਦਰ ਸਿੰਘ ਆਦਿ ਦਾ ਧੰਨਵਾਦ ਕੀਤਾ। ਸ੍ਰੀ ਸਵਾਮੀ ਕਮਲ ਨੈਨ ਉੱਨਤੀ ਗਰੁੱਪ ਇੰਜ. ਦਿਨੇਸ਼ ਕੁਮਾਰ ਕਾਰਜਕਾਰੀ ਇੰਜੀਨਿਅਰ ਸਾਹ ਨਹਿਰ ਵਿਭਾਗ, ਸੁਖਵਿੰਦਰ ਸਿੰਘ ਸੌਫੀ ਕਰਤਾਰ ਬੱਸ ਦਸੂਹਾ, ਉਮਰਾਉ ਸਿੰਘ ਜੇ. ਈ, ਪ੍ਰਧਾਨ ਨਗਰ ਕੌਂਸਲ ਤਲਵਾੜਾ ਆਸ਼ੂ ਅਰੋੜਾ, ਪਿ੍ੰ. ਹਰਵਿੰਦਰ ਸਿੰਘ ਹੈਪੀ, ਟੀ. ਓ. ਨਿਰਮਲ ਸਿੰਘ, ਟੀ. ਓ. ਹਰਦਿਆਲ ਸਿੰਘ, ਕਾਰਜਕਾਰੀ ਟਰੇਨਿੰਗ ਅਫ਼ਸਰ ਸ. ਮਨਜੀਤ ਸਿੰਘ ਸੈਣੀ ਪ੍ਰਧਾਨ ਲੋਕਲ ਯੂਨਿਟ, ਨਿਖਿਲ ਮਹਿਤਾ, ਰਾਮ ਪਾਲ, ਦਿਨੇਸ ਠਾਕੁਰ, ਸੰਦੀਪ ਕੁਮਾਰ ਪੁਰੀਕਾ, ਪਰਮਿੰਦਰ ਸਿੰਘ ਚੱਕ, ਦਿਆਲ ਸਿੰਘ, ਮਹਿੰਦਰ ਸਿੰਘ ਬਡਿਆਲ, ਮਨੋਜ ਕੁਮਾਰ ਕਸ਼ਯਪ, ਨਿਰਮਲ ਗੇਰਾ, ਚੌਧਰੀ ਪਰਮਪਾਲ ਸਿੰਘ, ਅਜੈ ਕੁਮਾਰ, ਰਾਜੀਵ ਕੁਮਾਰ, ਸਿਕੰਦਰ ਗਿੱਲ, ਅਵਤਾਰ ਸਿੰਘ, ਰਾਹੁਲ ਕਲਰੱਕ, ਸੋਹਣ ਲਾਲ, ਮਦਨ ਲਾਲ, ਮੈਡਮ ਰੰਜਨਾ ਸ਼ਰਮਾ, ਸੂਪਰਡੈਂਟ ਸੁਸਮਾ ਰਾਣੀ, ਸ਼ੁਭ ਕਾਂਤਾ, ਨਿਸਾ ਰਾਣੀ, ਬਲਵਿੰਦਰ ਕੁਮਾਰੀ, ਰਜਵੰਤ, ਸੁਸ਼ਮਾ ਦੇਵੀ ਆਦਿ ਤੋਂ ਇਲਾਵਾ ਆਈ. ਟੀ. ਆਈ. ਦਾ ਸਮੂਹ ਸਟਾਫ ਤੇ ਵੱਡੀ ਗਿਣਤੀ ’ਚ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 431ਵੇਂ ਪ੍ਰਕਾਸ਼ ਪੁਰਬ ਸੰਬੰਧੀ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ-ਭਾਈ ਹਰਪ੍ਰੀਤ ਸਿੰ...
Ad Position 24
No active advertisement