10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮੁਕੇਰੀਆਂ ਖੇਤਰ ’ਚ ਨਸ਼ਾ ਤਸਕਰਾਂ ਨੇ ਪੈਰ ਪਸਾਰੇ

Ad Position 21
No active advertisement
ਅਜੀਤ ਡੈਸਕ 01-07-2026

ਮੁਕੇਰੀਆਂ, 30 ਜੂਨ (ਰਾਮਗੜ੍ਹੀਆ)-ਭਾਵੇਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਦੀ ਵਾਰ-ਵਾਰ ਗੱਲ ਕਰਦੀ ਹੈ ਅਤੇ ਨਸ਼ਿਆਂ ਨੂੰ ਪੰਜਾਬ ’ਚੋਂ ਖ਼ਤਮ ਕਰਨ ਲਈ ਵੱਡੇ ਉਪਰਾਲੇ ਵੀ ਕਰ ਰਹੀ ਹੈ ਪਰੰਤੂ ਥੋੜ੍ਹੇ ਸਮੇਂ ਬਰੇਕਾਂ ਲੱਗਣ ਤੋਂ ਬਾਅਦ ਨਸ਼ਾ ਤਸਕਰ ਫਿਰ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਦਿੰਦੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੀ ਸਬ ਡਵੀਜ਼ਨ ਮੁਕੇਰੀਆਂ ਦਾ ਕਾਫ਼ੀ ਹਿੱਸਾ ਜੋ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦਾ ਹੈ ਅਤੇ ਇਸੇ ਸਰਹੱਦ ਨਾਲ ਹੀ ਬਿਆਸ ਦਰਿਆ ਵੀ ਗੁਜ਼ਰਦਾ ਹੈ ਜਿਸ ਨੂੰ ਮੰਡ ਖੇਤਰ ਵੀ ਕਿਹਾ ਜਾਂਦਾ ਹੈ। ਇਸੇ ਮੰਡ ਖੇਤਰ ਵਿਚ ਪਿਛਲੇ ਲੰਬੇ ਸਮੇਂ ਤੋਂ ਨਾ ਤਾਂ ਹਿਮਾਚਲ ਪੁਲਿਸ ਵਲੋਂ ਅਤੇ ਨਾ ਹੀ ਪੰਜਾਬ ਪੁਲਿਸ ਵਲੋਂ ਕੋਈ ਨਸ਼ਿਆਂ ਵਿਰੁੱਧ ਰੇਡ ਜਾਂ ਕਾਰਵਾਈ ਕੀਤੀ ਗਈ ਹੈ ਜਿਸ ਕਾਰਨ ਨਸ਼ਾ ਤਸਕਰਾਂ ਵਲੋਂ ਮੁੜ ਤੋਂ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੂਤਰਾਂ ਅਨੁਸਾਰ ਮੰਡ ਖੇਤਰ ਵਿਚ ਜਿੱਥੇ ਦੇਸੀ ਸ਼ਰਾਬ ਬਿਨਾਂ ਡਿਗਰੀ ਦੇ ਬਣਾ ਕੇ ਲੋਕਾਂ ਨੂੰ ਸਪਲਾਈ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਮੰਡ ਖੇਤਰ ਵਿਚ ਆਰਜ਼ੀ ਤੌਰ ’ਤੇ ਟਿਕਾਣੇ ਬਣਾ ਕੇ ਬੈਠੇ ਕੁੱਝ ਨਸ਼ਾ ਤਸਕਰ ਖ਼ਤਰਨਾਕ ਨਸ਼ਿਆਂ ਦੀ ਵਿੱਕਰੀ ਨੂੰ ਵੀ ਅੰਜਾਮ ਦੇ ਰਹੇ ਹਨ। ਸੂਤਰਾਂ ਅਨੁਸਾਰ ਮੁਕੇਰੀਆਂ ਖੇਤਰ ਵਿਚ ਪਿਛਲੇ ਕੁੱਝ ਸਮੇਂ ਦੌਰਾਨ ਨਸ਼ਾ ਵੇਚਣ ਵਾਲਿਆਂ ਦੀਆਂ ਸਰਗਰਮੀਆਂ ਵਿਚ ਵਾਧਾ ਹੋ ਰਿਹਾ ਹੈ ਅਤੇ ਉਹ ਨਸ਼ਿਆਂ ਦੀ ਸਪਲਾਈ ਕਰਕੇ ਬੜੀ ਆਸਾਨੀ ਨਾਲ ਪੰਜਾਬ ਹਿਮਾਚਲ ਬਾਰਡਰ ਦੇ ਨਾਲ ਲੱਗਦੇ ਮੰਡ ਖੇਤਰ ਵਿਚ ਜਾ ਛੁਪਦੇ ਹਨ। ਮੰਡ ਖੇਤਰ ਬਿਆਸ ਦਰਿਆ ਦਾ ਕਾਫ਼ੀ ਹਿੱਸਾ ਪੰਜਾਬ ਵਿਚ ਵੀ ਪੈਂਦਾ ਹੈ ਜਿੱਥੇ ਨਸ਼ਾ ਤਸਕਰਾਂ ਵੱਲੋਂ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਹ ਵੀ ਪਤਾ ਚੱਲਿਆ ਹੈ ਕਿ ਹੁਣ ਕੁੱਝ ਨਸ਼ਾ ਤਸਕਰਾਂ ਵਲੋਂ ਨੌਜਵਾਨਾਂ ਤੋਂ ਇਲਾਵਾ ਲੜਕੀਆਂ ਅਤੇ ਔਰਤਾਂ ਨੂੰ ਵੀ ਆਪਣੇ ਨਸ਼ਾ ਤਸਕਰਾਂ ਦੇ ਗਰੁੱਪ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ ਅਤੇ ਛੋਟੀਆਂ ਛੋਟੀਆਂ ਪੂੜੀਆਂ ਬਣਾ ਕੇ ਵੱਖ-ਵੱਖ ਅਣਦਸੇ ਅੱਡਿਆਂ ਉੱਤੇ ਨਸ਼ਾ ਖਾਣ ਵਾਲਿਆਂ ਨੂੰ ਸੱਦ ਕੇ ਨਸ਼ਾ ਵੇਚਿਆ ਜਾਂਦਾ ਹੈ। ਦੂਸਰੇ ਪਾਸੇ ਨਸ਼ਿਆਂ ਵਿਰੁੱਧ ਸ਼ਿਕੰਜਾ ਕੱਸਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਸਰਕਾਰ ਵੱਲੋਂ ਆਪਣੀ ਮੁਹਿੰਮ ਚਲਾਈ ਹੋਈ ਹੈ ਜੋ ਕਿ ਕਾਗ਼ਜ਼ਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਕਿਉਂਕਿ ਅਜੇ ਵੀ ਮੁਕੰਮਲ ਰੂਪ ਵਿਚ ਨਸ਼ੇ ਵੇਚਣ ਵਾਲਿਆਂ ਵੱਡੇ ਮਗਰ-ਮੱਛਾਂ ਨੂੰ ਪੁਲਿਸ ਕਾਬੂ ਨਹੀਂ ਕਰ ਸਕੀ। ਇੱਥੇ ਜ਼ਿਕਰਯੋਗ ਹੈ ਕਿ ਨਸ਼ਿਆਂ ਦੇ ਮਾਮਲੇ ਵਿਚ ਵਿਰੋਧੀ ਧਿਰਾਂ ਵੀ ਆਪਣੀ ਆਵਾਜ਼ ਉਠਾਉਣ ਵਿਚ ਅਸਫਲ ਦਿਖਾਈ ਦੇ ਰਹੀਆਂ ਹਨ ਕਿਉਂਕਿ ਗਰਾਊਂਡ ਪੱਧਰ ’ਤੇ ਅਜੇ ਤੱਕ ਵੀ ਕੁੱਝ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਇਸ ਖੇਤਰ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਹੋਰ ਸਖ਼ਤ ਕਦਮ ਉਠਾਉਣ ਦੀ ਲੋੜ ਹੈ।

Ad Position 22
No active advertisement
ਪਿਛਲੀ ਖ਼ਬਰ ਫੁੱਟਬਾਲ ਦੇ ਸਬ ਜੂਨੀਅਰ ਦੋਆਬਾ ਕੱਪ ਟੂਰਨਾਮੈਂਟ ’ਚ ਲੜਕੀਆਂ ਦੇ ਮੈਚਾਂ ਦੀ ਸ਼ੁਰੂਆਤ ਅਗਲੀ ਖ਼ਬਰ ਲਾਲੀ ਬਾਜਵਾ ਵਲੋਂ ਵਾਰਡ ਨੰ: 19 ਤੋਂ ਉਮੀਦਵਾਰ ਰਾਜਵਿੰਦਰ ਕੌਰ ਦੇ ਹੱਕ ’ਚ ਚੋਣ ਪ੍ਰਚਾਰ
Ad Position 24