ਹੁਸ਼ਿਆਰਪੁਰ, 30 ਜੂਨ (ਨਰਿੰਦਰ ਸਿੰਘ ਬੱਡਲਾ)-ਦੋਆਬਾ ਸਪੋਰਟਿੰਗ ਕਲੱਬ ਖੇੜਾ ਮਾਹਿਲਪੁਰ ਵਲੋਂ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਅਗਵਾਈ ‘ਚ ਕਰਵਾਏ ਜਾਂਦੇ ਫੁੱਟਬਾਲ ਦੇ ਸਬ ਜੂਨੀਅਰ ਦੋਆਬਾ ਕੱਪ ਟੂਰਨਾਮੈਂਟ ਦੌਰਾਨ ਇਸ ਸਾਲ ਲੜਕੀਆਂ ਦੇ ਮੈਚ ਵੀ ਕਰਵਾਏ ਜਾ ਰਹੇ ਹਨ। ਇਸ ਸਾਲ ਲੜਕੀਆਂ ਦੀਆਂ ਪੰਜ ਟੀਮਾਂ ਖੇੜਾ ਨੰਗਲ ਜ਼ੋਨ, ਪੋਸੀ ਜ਼ੋਨ , ਮੋਨਾ ਜ਼ੋਨ, ਮੇਘੋਵਾਲ ਜ਼ੋਨ ਤੇ ਭਾਮ ਜੋਨ ਦੀਆਂ ਟੀਮਾਂ ਨੇ ਭਾਗ ਲਿਆ। ਪਹਿਲੇ ਮੈਚ ਦੌਰਾਨ ਖੇੜਾ ਨੰਗਲ ਜ਼ੋਨ ਦੀ ਟੀਮ ਨੇ ਭਾਮ ਜ਼ੋਨ ਦੀ ਟੀਮ ਨੂੰ 2-0 ਤੇ ਮੇਘੋਵਾਲ ਜੋਨ ਦੀ ਟੀਮ ਨੇ ਮੋਨਾ ਜੋਨ ਦੀ ਟੀਮ ਨੂੰ 3-0 ਤੇ ਹਰਾਇਆ। ਇਸ ਮੌਕੇ ਸੰਦੀਪ ਸਿੰਘ ਸੋਨਾ ਪੋਸੀ, ਮਲਕੀਤ ਸਿੰਘ ਬੈਂਸ ਇੰਗਲੈਂਡ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬੈਂਸ, ਮੈਡਮ ਅਮਨਦੀਪ ਕੌਰ ਨੰਗਲ, ਕੁਲਵਿੰਦਰ ਕੌਰ ਪੋਸੀ, ਸਰਬਜੀਤ ਸਿੰਘ ਟੋਨੀ ਇਟਲੀ, ਕੋਚ ਗੁਰਦੀਪ ਸਿੰਘ ਥਾਪਾ ਭਾਮ, ਪੰਚ ਜਤਿੰਦਰ ਕੁਮਾਰ ਬਾਵਾ, ਫੌਜੀ ਬਲਵੀਰ ਸਿੰਘ ਭਾਮ, ਅਵਤਾਰ ਸਿੰਘ, ਸਿਕੰਦਰ ਖੇੜਾ, ਕਰਮਜੀਤ ਸਿੰਘ ਬੈਂਸ, ਮਨਜੀਤ ਕੌਰ ਨੰਗਲ ਕਲਾਂ, ਮਨਵੀਰ ਕੌਰ, ਜਸਵੰਤ ਸਿੰਘ, ਹਰਜਿੰਦਰ ਸਿੰਘ ਭਾਮ, ਕੋਚ ਜੈ ਪਾਲ ਡਾਣਸੀਵਾਲ, ਮਨਰਾਜ ਖੇੜਾ , ਕੋਚ ਦਿਨੇਸ਼ ਕੁਮਾਰ ਖੇੜਾ, ਪਰਮਿੰਦਰ ਸਿੰਘ ਪੱਪੀ , ਰਣਵੀਰ ਸਿੰਘ ਸੋਨੂੰ ਨੰਗਲ , ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਬੈਂਸ, ਬਲਜਿੰਦਰ ਸਿੰਘ ਬੈਂਸ, ਤਲਵੀਰ ਸਿੰਘ ਨੰਗਲ ਕਲਾਂ, ਮਿੰਟੂ ਖੇੜਾ, ਕੋਚ ਉਂਕਾਰ ਸਿੰਘ ਭਾਰਟਾ ਆਦਿ ਹਾਜ਼ਰ ਸਨ।
ਫੁੱਟਬਾਲ ਦੇ ਸਬ ਜੂਨੀਅਰ ਦੋਆਬਾ ਕੱਪ ਟੂਰਨਾਮੈਂਟ ’ਚ ਲੜਕੀਆਂ ਦੇ ਮੈਚਾਂ ਦੀ ਸ਼ੁਰੂਆਤ
ਅਜੀਤ ਡੈਸਕ
01-07-2026