10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਨੰਗਲ ਬਿਹਾਲਾਂ ਵਿਖੇ ਜਲਦੀ ਵਿਸ਼ਾਲ ਮਹਾਰਾਣਾ ਪ੍ਰਤਾਪ ਭਵਨ ਦਾ ਨਿਰਮਾਣ ਕੀਤਾ ਜਾਵੇਗਾ - ਡਾਕਟਰ ਰਜੇਸ਼ ਡੋਗਰਾ

Ad Position 21
No active advertisement
ਅਜੀਤ ਡੈਸਕ 05-07-2026
ਨੰਗਲ ਬਿਹਾਲਾਂ, 4 ਜੁਲਾਈ (ਵਿਨੋਦ ਮਹਾਜਨ)- ਅੱਜ ਮਹਾਰਾਣਾ ਪ੍ਰਤਾਪ ਸਮਾਰਕ ਚੌਂਕ ਨੰਗਲ ਬਿਹਾਲਾਂ ਵਿਖੇ ਰਾਜਪੂਤ ਬਿਰਾਦਰੀ ਦੇ ਪਤਵੰਤੇ ਅਤੇ ਅਗਾਂਹ ਵਧੂ ਸੋਚ ਦੇ ਲੋਕਾਂ ਦਾ ਇਕ ਵਿਸ਼ਾਲ ਇਕੱਠ ਨੰਗਲ ਬਿਹਾਲਾਂ ਵਿਖੇ ਪ੍ਰਤਾਪ ਭਵਨ ਨਿਰਮਾਣ ਕਰਵਾਉਣ ਦੇ ਸੰਬੰਧ ਵਿਚ ਹੋਇਆ। ਮਹਾਰਾਣਾ ਪ੍ਰਤਾਪ ਵਿਕਾਸ ਮੰਚ ਨੰਗਲ ਬਿਹਾਲਾਂ ਦੇ ਪ੍ਰਧਾਨ ਦੀਪੂ ਠਾਕੁਰ ਅਤੇ ਡੋਗਰਾ ਪੈਰਾ ਮੈਡੀਕਲ ਫਾਉਂਡੇਸ਼ਨ ਦੇ ਚੇਅਰਮੈਨ ਡਾਕਟਰ ਰਜੇਸ਼ ਡੋਗਰਾ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਿਸ਼ੇਸ਼ ਇਕੱਤਰਤਾ ਮੌਕੇ ਇਲਾਕੇ ਦੇ ਰਾਜਪੂਤ ਭਾਈਚਾਰੇ ਦੇ ਲੋਕਾਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਜਿਨ੍ਹਾਂ ਵਿਚ ਚੇਅਰਮੈਨ ਠਾਕਰ ਵਿਜੇ ਰਾਣਾ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ, ਮੈਂਬਰ ਰਾਜੀਵ ਠਾਕੁਰ, ਜੋਗਿੰਦਰ ਠਾਕੁਰ, ਸੰਜੀਵ ਠਾਕੁਰ, ਠਾਕੁਰ ਅਸ਼ਵਨੀ ਜਰਿਆਲ, ਮਨੋਹਰ ਲਾਲ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਹਾਜ਼ਰ ਰਾਜਪੂਤ ਬਿਰਾਦਰੀ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਰਜੇਸ਼ ਡੋਗਰਾ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਵੀਰਤਾ, ਤਿਆਗ, ਸਵਿਭਿਮਾਨ ਅਤੇ ਰਾਸ਼ਟਰ ਭਗਤੀ ਦੇ ਪ੍ਰਤੀਕ ਹਨ। ਉਨ੍ਹਾਂ ਦੇ ਆਦਰਸ਼ਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਨੰਗਲ ਬਿਹਾਲਾਂ ਵਿਖੇ ਬਣਾਇਆ ਜਾਣ ਵਾਲਾ ਪ੍ਰਤਾਪ ਭਵਨ ਵਿਸ਼ੇਸ਼ ਉਪਰਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਭਵਨ ਦਾ ਨਿਰਮਾਣ ਸਮੂਹ ਰਾਜਪੂਤ ਬਿਰਾਦਰੀ ਦੇ ਸਹਿਯੋਗ ਅਤੇ ਸਰਕਾਰਾਂ ਦੀ ਸਹਾਇਤਾ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਇਸ ਬਹਾਦਰ ਕੌਮ ਵਲੋਂ ਸਮੇਂ-ਸਮੇਂ ’ਤੇ ਆਪਣੇ ਬਲੀਦਾਨ ਅਤੇ ਤਿਆਗ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿਚ ਵੱਡਾ ਯੋਗਦਾਨ ਪਾਇਆ ਹੈ। ਪ੍ਰੰਤੂ ਸਮੇਂ ਦੀਆਂ ਸਰਕਾਰਾਂ ਵਲੋਂ ਹਮੇਸ਼ਾ ਰਾਜਪੂਤ ਬਿਰਾਦਰੀ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਸਰਕਾਰ ਅੱਗੇ ਇਸ ਨਿਰਮਾਣ ਵਿਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਰਾਜਪੂਤ ਸਮਾਜ ਨੂੰ ਭਵਿੱਖ ਵਿਚ ਸੁਚੇਤ ਰਹਿਣ ਦਾ ਹੋਕਾ ਦਿੱਤਾ। ਇਸ ਇਕੱਤਰਤਾ ਵਿਚ ਹਾਜ਼ਰ ਸਾਰੇ ਲੋਕਾਂ ਵਲੋਂ ਪ੍ਰਤਾਪ ਭਵਨ ਬਣਾਉਣ ਦੀ ਇਸ ਇਤਿਹਾਸਕ ਪਹਿਲ ਦਾ ਸਵਾਗਤ ਕਰਦਿਆਂ ਰਾਜਪੂਤ ਸਮਾਜ ਲਈ ਪ੍ਰੇਰਨਾਦਾਇਕ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਇਹ ਭਵਨ ਸਮਾਜਿਕ , ਸੰਸਕ੍ਰਿਤ ਅਤੇ ਸੈਸ਼ਨਿਕ ਗਤਿਵਿਧਿਆਂ ਦਾ ਪ੍ਰਮੁੱਖ ਕੇਂਦਰ ਵੀ ਬਣੇਗਾ।
Ad Position 22
No active advertisement
ਪਿਛਲੀ ਖ਼ਬਰ ਸਰਪੰਚਾਂ ਵਾਂਗ ਨੰਬਰਦਾਰਾਂ ਨੂੰ ਵੀ 10 ਹਜ਼ਾਰ ਰੁਪਏ ਮਾਣ ਭੱਤਾ ਦੇਣ ਦੀ ਮੰਗ ਅਗਲੀ ਖ਼ਬਰ ਦੋਆਬਾ ਕਲੱਬ ਖੇੜਾ ਵਲੋਂ ਕਰਵਾਇਆ 16ਵਾਂ ਸਬ-ਜੂਨੀਅਰ ਲੀਗ ਫੁੱਟਬਾਲ ਟੂਰਨਾਮੈਂਟ ਸਮਾਪਤ
Ad Position 24