ਹੁਸ਼ਿਆਰਪੁਰ, 4 ਜੁਲਾਈ (ਨਰਿੰਦਰ ਸਿੰਘ ਬੱਡਲਾ)- ਦੋਆਬਾ ਸਪੋਰਟਿੰਗ ਕਲੱਬ ਖੇੜਾ ਵਲੋਂ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਕਰਤਾਰ ਸਿੰਘ ਬੈਂਸ ਸਟੇਡੀਅਮ ਖੇੜਾ ਵਿਖੇ ਕਰਵਾਇਆ 16ਵਾਂ ਸਬ ਜੂਨੀਅਰ ਲੀਗ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮਹਿਮਾਨ ਸੰਤ ਬਾਬਾ ਜਸਪਾਲ ਸਿੰਘ ਗੁਰਦੁਆਰਾ ਨੈਕੀ ਸਾਹਿਬ ਪੰਜੌੜ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਇਕਬਾਲ ਸਿੰਘ ਖੇੜਾ, ਮਲਕੀਤ ਸਿੰਘ ਬੈਂਸ ਇੰਗਲੈਂਡ, ਪਰਮਜੀਤ ਸਿੰਘ ਪੰਮਾ ਬਾਹੋਵਾਲ, ਪ੍ਰਿੰਸੀਪਲ ਸੁਖਇੰਦਰ ਸਿੰਘ ਮਿਨਹਾਸ ਬੱਡੋਂ, ਸੱਤਪ੍ਰਕਾਸ਼ ਸਿੰਘ ਸੰਘਾ ਲੰਗੇਰੀ, ਕੋਚ ਬੰਧਨਾ ਸਿੰਘ ਹੱਲੂਵਾਲ, ਇੰਜ. ਤਰਲੋਚਨ ਸਿੰਘ ਸੰਧੂ ਮਾਹਿਲਪੁਰ, ਅਮਰਜੀਤ ਸਿੰਘ ਝੀਂਡਾ, ਸੁਰਜੀਤ ਸਿੰਘ ਥਾਣੇਦਾਰ ਪੰਜੌੜ, ਸਤਨਾਮ ਸਿੰਘ ਮਖਸੂਸਪੁਰ, ਬਾਬਾ ਵਿਨੋਦ ਸਿੰਘ ਸੰਘਾ, ਹਰਪ੍ਰੀਤ ਸਿੰਘ ਬੈਂਸ, ਮਾ. ਹਰਭਜਨ ਸਿੰਘ ਅਜਨੋਹਾ, ਜਗਮੋਹਣ ਸਿੰਘ ਹਵੇਲੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਖੇੜਾ, ਕੁਲਦੀਪ ਸਿੰਘ ਨੰਗਲ ਕਲਾਂ ਵਾਲਿਆਂ ਵਲੋਂ ਕੀਤੀ ਗਈ। ਇਸ ਮੌਕੇ ਅੰਡਰ-12 ਦੇ ਫਾਈਨਲ ਮੈਚ ‘ਚ ਜ਼ੋਨ ਮੇਘੋਵਾਲ ਨੇ ਜ਼ੋਨ ਖੇੜਾ ਨੰਗਲ ਨੂੰ 1-0 ਨਾਲ, ਲੜਕੀਆਂ ਦੇ ਫਾਈਨਲ ‘ਚ ਜ਼ੋਨ ਮੇਘੋਵਾਲ ਦੀ ਟੀਮ ਨੇ ਜ਼ੋਨ ਖੇੜਾ ਨੰਗਲ ਦੀ ਟੀਮ ਨੂੰ 2-0 ਨਾਲ ਅਤੇ ਅੰਡਰ-14 ਵਰਗ ‘ਚ ਜ਼ੋਨ ਮੇਘੋਵਾਲ ਦੋਆਬਾ ਦੀ ਟੀਮ ਨੇ ਜ਼ੋਨ ਚੱਬੇਵਾਲ ਜਿਆਣ ਦੀ ਟੀਮ ਨੂੰ 5-2 ਦੇ ਫ਼ਰਕ ਨਾਲ ਹਰਾ ਕੇ ਜੇਤੂ ਟਰਾਫ਼ੀ ‘ਤੇ ਕਬਜ਼ਾ ਕੀਤਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਜਸਪਾਲ ਸਿੰਘ ਨੇ ਕੀਤੀ। ਇਸ ਮੌਕੇ ਵੱਖ-ਵੱਖ ਜ਼ੋਨਾਂ ਦੇ ਇੰਚਾਰਜ ਰਵਿੰਦਰਪਾਲ ਸਿੰਘ ਰਾਏ ਬਾਹੋਵਾਲ, ਸਟੇਟ ਐਵਾਰਡੀ ਕੋਚ ਜਗਦੀਸ਼ ਸਿੰਘ ਪੀ. ਟੀ. ਆਈ. ਮੇਘੋਵਾਲ, ਜਸਪ੍ਰੀਤ ਸਿੰਘ ਜੱਸੀ ਜਿਆਣ, ਗੁਰਮਿੰਦਰ ਸਿੰਘ ਬਾਲੀ, ਹਨੀ ਫਗਵਾੜਾ, ਲੱਕੀ, ਨਿਤਿਨ, ਤਲਵੀਰ ਸਿੰਘ ਨੰਗਲ ਕਲਾਂ, ਅਮਨ ਝੂਟੀ, ਕੋਚ ਮੋਹਿਤ ਚੱਬੇਵਾਲ, ਮੰਗਾ ਜਿਆਣ, ਮਨਪ੍ਰੀਤ ਬੀੜਾ, ਹਰਪ੍ਰੀਤ ਸਿੰਘ ਹੈਪੀ ਮੇਘੋਵਾਲ ਜਸਵੀਰ ਸਿੰਘ ਇਟਲੀ, ਅਮਰੀਕ ਸਿੰਘ ਬਹਿਬਲਪੁਰ, ਬਲਜਿੰਦਰ ਸਿੰਘ ਬੈਂਸ, ਬੀ. ਐੱਸ. ਸਪੋਰਟਸ ਕਾਲੇਵਾਲ ਭਗਤਾਂ, ਨੰਬਰਦਾਰ ਜਸਵੰਤ ਸਿੰਘ ਚੰਬਲਾ, ਸੁਖਵਿੰਦਰ ਸਿੰਘ ਬੈਂਸ, ਹਰਜਿੰਦਰ ਸਿੰਘ, ਸਰਵਿੰਦਰ ਸਿੰਘ ਠੀਡਾਂ, ਸਾਬਕਾ ਸੰਮਤੀ ਮੈਂਬਰ ਸੰਜੀਵ ਪਚਨੰਗਲ, ਕੋਚ ਗੁਰਦੀਪ ਸਿੰਘ ਥਾਪਾ ਬੱਡੋਂ, ਗੌਰਵ, ਕੁਲਵਿੰਦਰ ਕੌਰ ਪੋਸੀ, ਅਨਵੀਰ ਕੌਰ, ਅਮਨਦੀਪ ਕੌਰ ਨੰਗਲ ਕਲਾਂ, ਮਨਦੀਪ ਕੌਰ, ਹਰਦੀਪ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ, ਕੋਚ ਰਜਤ ਮੇਘੋਵਾਲ, ਸਿਮਰਨਜੀਤ ਸਿੰਘ ਗਿੱਲ ਖੈਰੜ, ਪਰਮਿੰਦਰ ਸਿੰਘ, ਦਿਨੇਸ਼ ਆਦਿ ਸਮੇਤ ਖੇਡ ਪ੍ਰੇਮੀ ਹਾਜ਼ਰ ਸਨ।