10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੇਂਟ ਸੋਲਜਰ ਲਾਅ ਕਾਲਜ ਇੰਡੀਆ ਟੁਡੇ ਟਾਪ ਰੈਂਕਿੰਗ ’ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 05-07-2026
ਹੁਸ਼ਿਆਰਪੁਰ, 4 ਜੁਲਾਈ (ਨਰਿੰਦਰ ਸਿੰਘ ਬੱਡਲਾ)-ਸੇਂਟ ਸੋਲਜਰ ਲਾਅ ਕਾਲਜ ਨੇ ਇੰਡੀਆ ਟੁਡੇ ਵੱਲੋਂ ਜਾਰੀ ਦੇਸ਼ ਭਰ ਦੇ ਲਾਅ ਸੰਸਥਾਨਾਂ ਦੀ ਰੈਂਕਿੰਗ ਵਿਚ ਉੱਚ ਸਥਾਨ ਹਾਸਲ ਕਰਕੇ ਗਰੁੱਪ ਦਾ ਮਾਣ ਵਧਾਇਆ ਹੈ। ਜ਼ਿਕਰਯੋਗ ਹੈ ਕਿ ਇਸ ਕੌਮੀ ਰੈਂਕਿੰਗ ਵਿਚ ਦੇਸ਼ ਭਰ ਦੇ ਲਾਅ ਸੰਸਥਾਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਅਤੇ ਇਸ ਸਾਲ ਮੁਕਾਬਲਾ ਵਧਣ ਦੇ ਬਾਵਜੂਦ ਸੇਂਟ ਸੋਲਜਰ ਲਾਅ ਕਾਲਜ ਨੇ ਆਪਣੀ ਸਥਿਤੀ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਅ ਕਾਲਜ ਦੇ ਡਾਇਰੈਕਟਰ ਡਾ. ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਨੇ ਅਖਿਲ ਭਾਰਤੀ ਪੱਧਰ ‘ਤੇ 54ਵਾਂ ਅਤੇ ਰਾਜ ਪੱਧਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਹ ਰੈਂਕਿੰਗ ਛੇ ਪ੍ਰਮੁੱਖ ਮਾਪਦੰਡਾਂ-ਸਿੱਖਿਅਕ ਉੱਤਮਤਾ, ਬੁਨਿਆਦੀ ਢਾਂਚਾ ਤੇ ਵਿਦਿਆਰਥੀ ਜੀਵਨ ਦਾ ਅਨੁਭਵ, ਲੀਡਰਸ਼ਿਪ ਤੇ ਪ੍ਰਸ਼ਾਸਨ, ਦਾਖਲਾ ਗੁਣਵੱਤਾ ਅਤੇ ਵਿਭਿੰਨਤਾ, ਪਲੇਸਮੈਂਟ ਅਤੇ ਕੈਰੀਅਰ ਪ੍ਰਗਤੀ ਅਤੇ ਪ੍ਰਤਿਸ਼ਠਾ (ਪਰਸੈਪਚੁਅਲ ਸਕੋਰ) ਦੇ ਆਧਾਰ ’’ਤੇ ਨਿਰਧਾਰਿਤ ਕੀਤੀ ਜਾਂਦੀ ਹੈ। ਚੇਅਰਪਰਸਨ ਸੰਗੀਤਾ ਚੋਪੜਾ ਨੇ ਇਸ ਉਪਲਬਧੀ ‘ਤੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਨ ਲਈ ਪ੍ਰੇਰਿਤ ਕੀਤਾ, ਜਿਨ੍ਹਾਂ ਵਿਚ ਹੋਰ ਸੁਧਾਰ ਕਰਕੇ ਸੰਸਥਾਨ ਦੀ ਰੈਂਕਿੰਗ ਨੂੰ ਭਵਿੱਖ ਵਿਚ ਹੋਰ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਪ੍ਰਬੰਧਨ ਬੁਨਿਆਦੀ ਢਾਂਚੇ ਅਤੇ ਹੋਰ ਲੋੜੀਂਦੇ ਖੇਤਰਾਂ ਵਿਚ ਸੁਧਾਰ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਹੁਤ ਸਾਰੇ ਵਿਦਿਆਰਥੀ ਅੱਜ ਦੇਸ਼ ਭਰ ਵਿਚ ਜੱਜ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਕਾਲਜ ਵਿਚ ਹਰ ਸਾਲ ਮੂਟ ਕੋਰਟ ਅਤੇ ਵੱਖ-ਵੱਖ ਕਿਸਮ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਉਪਲਬਧੀ ਗੁਣਵੱਤਾਪੂਰਨ ਵਿਧੀ ਸਿੱਖਿਆ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਅਤੇ ਹੋਰ ਉਚਾਈਆਂ ਹਾਸਲ ਕਰਨ ਦੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ।
Ad Position 22
No active advertisement
ਪਿਛਲੀ ਖ਼ਬਰ ਦੋਆਬਾ ਕਲੱਬ ਖੇੜਾ ਵਲੋਂ ਕਰਵਾਇਆ 16ਵਾਂ ਸਬ-ਜੂਨੀਅਰ ਲੀਗ ਫੁੱਟਬਾਲ ਟੂਰਨਾਮੈਂਟ ਸਮਾਪਤ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ
Ad Position 24