ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਹੁਸ਼ਿਆਰਪੁਰ ਨਗਰ ਨਿਗਮ ਦੇ ਨਤੀਜੇ ਕਈ ਪੱਖੋਂ ਰਹੇ ਦਿਲਚਸਪ

Ad Position 21
No active advertisement
ਅਜੀਤ ਡੈਸਕ 07-07-2026

ਹੁਸ਼ਿਆਰਪੁਰ, 6 ਜੁਲਾਈ (ਹਰਪ੍ਰੀਤ ਕੌਰ)- ਨਗਰ ਨਿਗਮ ਦੀਆਂ ਚੋਣਾਂ ’ਚ ਮਿਲੀ ਸ਼ਾਨਦਾਰ ਜਿੱਤ ’ਤੇ ਜਿੱਥੇ ਆਮ ਆਦਮੀ ਪਾਰਟੀ ਜਸ਼ਨ ਮਨਾਉਣ ’ਚ ਲੱਗੀ ਹੋਈ ਹੈ, ਉੱਥੇ ਵਿਰੋਧੀ ਪਾਰਟੀਆਂ ਹਾਰ ਦੇ ਕਾਰਨਾਂ ਦਾ ਮੰਥਨ ਕਰਨ ’ਚ ਲੱਗੀਆਂ ਹੋਈਆਂ ਹਨ। ‘ਆਪ’ ਦਾ ਪ੍ਰਦਰਸ਼ਨ ਵਧੀਆ ਰਹੇਗਾ, ਇਸ ਦਾ ਤਾਂ ਅੰਦਾਜ਼ਾ ਪਹਿਲਾਂ ਤੋਂ ਸੀ ਪਰ ਇੰਨੀ ਵੱਡੀ ਜਿੱਤ ਨੇ ਕਈ ‘ਆਪ’ ਆਗੂਆਂ ਨੂੰ ਵੀ ਹੈਰਾਨ ਕਰ ਦਿੱਤਾ। ਪਿਛਲੀਆਂ ਚੋਣ ’ਚ ‘ਆਪ’ ਨੂੰ ਕੇਵਲ ਦੋ ਸੀਟਾਂ ਮਿਲੀਆਂ ਸਨ ਜਦੋਂਕਿ ਇਸ ਵਾਰ 35 ਸੀਟਾਂ ’ਤੇ ਪਾਰਟੀ ਉਮੀਦਵਾਰ ਜਿੱਤੇ ਹਨ। ਦੂਜੇ ਪਾਸੇ ਕਾਂਗਰਸ ਜਿਸ ਨੇ ਪਿਛਲੀ ਵਾਰ 43 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ, ਇਸ ਵਾਰ ਕੇਵਲ 9 ਸੀਟਾਂ ’ਤੇ ਹੀ ਕਬ਼ਜ਼ਾ ਕਰ ਸਕੀ। ਭਾਜਪਾ ਪਿਛਲੀ ਵਾਰ 4 ਸੀਟਾਂ ਲੈ ਗਈ ਸੀ ਪਰ ਇਸ ਵਾਰ ਇਸ ਦੇ ਖਾਤੇ 3 ਸੀਟਾਂ ਹੀ ਪਈਆਂ। ਸ਼੍ਰੋਮਣੀ ਅਕਾਲੀ ਦਲ ਤਾਂ ਖਾਤਾ ਹੀ ਨਹੀਂ ਖੋਲ੍ਹ ਸਕੀ। ਇੱਥੋਂ ਤੱਕ ਕਿ ਸਾਬਕਾ ਡਿਪਟੀ ਮੇਅਰ ਪ੍ਰੇਮ ਸਿੰਘ ਵੀ ਚੋਣ ਹਾਰ ਗਏ। ਸਭ ਤੋਂ ਵੱਡੀ ਜਿੱਤ ਵਾਰਡ ਨੰਬਰ-14 ਵਿਚ ‘ਆਪ’ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਮਿਲੀ ਜਿਨ੍ਹਾਂ ਨੇ 1105 ਵੋਟਾਂ ਦੇ ਫ਼ਰਕ ਨਾਲ ਇਹ ਸੀਟ ਜਿੱਤੀ। ਉਹ ਇਸ ਤੋਂ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਹਨ। ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਨੇ 5 ਨੰਬਰ ਵਾਰਡ ਤੋਂ 1023 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ। ਪ੍ਰਵੀਨ ਸੈਣੀ ਦੀ ਇਹ ਲਗਾਤਾਰ ਛੇਵੀਂ ਜਿੱਤ ਹੈ। ਸਭ ਤੋਂ ਘੱਟ ਵੋਟਾਂ ਦਾ ਫਰਕ ਵਾਰਡ ਨੰਬਰ-49 ’ਚ ਰਿਹਾ ਜਿੱਥੋਂ ਭਾਜਪਾ ਉਮੀਦਵਾਰ ਕਮਲਜੀਤ ਨੇ 10 ਵੋਟਾਂ ਦੇ ਫਰਕ ਨਾਲ ਵਿਰੋਧੀ ਨੂੰ ਹਰਾਇਆ। ਵਾਰਡ ਨੰਬਰ-11 ਅਤੇ 23 ਵਿਚ ਕ੍ਰਮਵਾਰ ਵੋਟਾਂ ਦਾ ਫਰਕ 23 ਤੇ 24 ਰਿਹਾ। ਚੋਣ ਨਤੀਜਿਆਂ ਦੀ ਦਿਲਚਸਪ ਗੱਲ ਇਹ ਰਹੀ ਕਿ ਇਕ ਪਤੀ-ਪਤਨੀ ਦੋ ਵੱਖਰੇ-ਵੱਖਰੇ ਵਾਰਡਾਂ ਤੋਂ ਚੋਣ ਜਿੱਤ ਗਏ। ਵਾਰਡ ਨੰਬਰ-8 ਤੋਂ ਮੁਖੀ ਰਾਮ ਅਤੇ ਵਾਰਡ ਨੰਬਰ-9 ਤੋਂ ਉਨ੍ਹਾਂ ਦੀ ਪਤਨੀ ਗੁਰਬਖਸ਼ ਕੌਰ ਜੇਤੂ ਰਹੇ। ਵਾਰਡ ਨੰਬਰ-30 ਤੋਂ ‘ਆਪ’ ਦੀ ਟਿਕਟ ’ਤੇ ਜਿੱਤੇ ਬਲਵਿੰਦਰ ਕਤਨਾ ਦੀ ਪਤਨੀ ਮੋਨਿਕਾ ਦੋ ਵਾਰ ਅਤੇ ਪਿਤਾ ਖਰੈਤੀ ਲਾਲ ਕਤਨਾ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ। ਵਾਰਡ ਨੰਬਰ-18 ਤੋਂ ਸਾਬਕਾ ਮੇਅਰ ਸੁਰਿੰਦਰ ਕੁਮਾਰ ਨੇ ਪੰਜਵੀਂ ਵਾਰ ਇਹ ਸੀਟ ਜਿੱਤੀ। 50 ਵਿਚੋਂ 19 ਵਾਰਡ ਔਰਤਾਂ ਲਈ ਰਾਖਵੇਂ ਸਨ ਪਰ ਜੇਤੂ ਮਹਿਲਾ ਉਮੀਦਵਾਰਾਂ ਦੀ ਗਿਣਤੀ 30 ਹੈ ਜੋ ਮਰਦ ਕੌਂਸਲਰਾਂ ਤੋਂ ਵੀ ਜ਼ਿਆਦਾ ਹੈ।

Ad Position 22
No active advertisement
ਪਿਛਲੀ ਖ਼ਬਰ ਦਰਬਾਰ ਬਾਬਾ ਬੇਰੀ ਵਾਲਾ ਦਾ ਸੱਭਿਆਚਾਰਕ ਮੇਲਾ ਧੂਮ-ਧਾਮ ਨਾਲ ਸਮਾਪਤ ਅਗਲੀ ਖ਼ਬਰ ਖ਼ਾਨਪੁਰ ਸਹੋਤਾ ’ਚ ਕਿਸਾਨ ਦੇ ਖੇਤਾਂ ’ਚੋਂ ਸਫ਼ੈਦੇ ਦੇ ਦਰੱਖ਼ਤ ਚੋਰੀ
Ad Position 24
No active advertisement