ਕੋਟਫ਼ਤੂਹੀ, 8 ਜੁਲਾਈ (ਅਵਤਾਰ ਸਿੰਘ ਅਟਵਾਲ)- ਬੀਤੀ ਸ਼ਾਮ ਪਿੰਡ ਟੋਡਰਪੁਰ ਦੇ ਕਰੀਬ ਸੜਕ ਉੱਪਰ ਬਿਜਲੀ ਦੇ ਇਕ ਹਾਈ ਵੋਲਟੇਜ ਖੰਭੇ ਨਾਲ ਤੇਜ ਰਫ਼ਤਾਰ ਗੱਡੀ ਟਕਰਾਈ, ਜਿਸ ਨਾਲ ਖੰਭਾ ਟੁੱਟ ਕੇ ਗੱਡੀ ਉੱਪਰ ਡਿਗ ਪਿਆ, ਜਿਸ ਨਾਲ ਜਿੱਥੇ ਗੱਡੀ ਨੁਕਸਾਨੀ ਗਈ, ਉੱਥੇ ਚਾਲਕ ਦਾ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਦੇ ਕਰੀਬ ਪਿੰਡ ਵਾਧਾ ਵੱਲੋਂ ਇੱਕ ਸਵਿਫ਼ਟ ਗੱਡੀ ਤੇਜ ਰਫ਼ਤਾਰ ਆ ਰਹੀ ਸੀ, ਜਦੋਂ ਉਹ ਪਿੰਡ ਟੋਡਰਪੁਰ ਦੇ ਕਰੀਬ ਆਈ ਤਾ ਸੜਕ ਕਿਨਾਰੇ ਬਿਜਲੀ ਦੇ ਇਕ ਹਾਈ ਵੋਲਟੇਜ ਖੰਭੇ ਨਾਲ ਟਕਰਾ ਕੇ ਖੇਤ ਵਿਚ ਚੱਲੀ ਗਈ, ਬਿਜਲੀ ਦਾ ਖੰਭਾ ਵੀ ਟੁੱਟ ਕੇ ਗੱਡੀ ਉੱਪਰ ਡਿਗ ਪਿਆ, ਖੰਭੇ ਦੇ ਜੈਂਪਰ ਟੁੱਟਣ ਕਰ ਕੇ ਬਿਜਲੀ ਦੀ ਸਪਲਾਈ ਬੰਦ ਹੋਣ ਕਰ ਕੇ ਕਰੰਟ ਤੋਂ ਬਚਾਅ ਰਿਹਾ। ਇਸ ਘਟਨਾ ਵਿਚ ਗੱਡੀ ਤਾਂ ਨੁਕਸਾਨੀ ਗਈ ਪਰ ਚਾਲਕ ਦਾ ਬਚਾਅ ਰਿਹਾ।