01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬਰਸੀ ’ਤੇ ਵਿਸ਼ੇਸ਼- ਬ੍ਰਹਮਲੀਨ ਸੰਤ ਬਾਬਾ ਸੁਤੇਹ ਪ੍ਰਕਾਸ਼

Ad Position 21
No active advertisement
ਅਜੀਤ ਡੈਸਕ 01-08-2026
ਚੌਲਾਂਗ - ਬ੍ਰਹਮਲੀਨ ਸੰਤ ਬਾਬਾ ਸੁਤੇਹ ਪ੍ਰਕਾਸ਼ ਦੀ ਸਾਲਾਨਾ 53ਵੀਂ ਬਰਸੀ ਉਦਾਸੀ ਡੇਰਾ ਬ੍ਰਹਮਲੀਨ ਸੰਤ ਬਾਬਾ ਸੁਤੇਹ ਪ੍ਰਕਾਸ਼ ਪਿੰਡ ਖੁਣ-ਖੁਣ ਖ਼ੁਰਦ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮੁੱਖ ਸੇਵਾਦਾਰ ਬਾਬਾ ਸੰਤ ਬਾਬਾ ਭੁਪਿੰਦਰ ਦਾਸ ਦੀ ਅਗਵਾਈ ਵਿਚ 1 ਅਗਸਤ ਨੂੰ ਮਨਾਈ ਜਾ ਰਹੀ ਹੈ। ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਦਾਸੀ ਸੰਪਰਦਾਇ ਨਾਲ ਸੰਬੰਧਿਤ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਤਿੰਨ ਧਾਰਮਿਕ ਅਸਥਾਨ ਹਨ। ਪਹਿਲਾ ਪੁਰਾਣਾ ਧਾਰਮਿਕ ਅਸਥਾਨ ਪਿੰਡ ਸਾਹਰੀ ਵਿਖੇ ਸਥਿਤ ਹੈ ਜਿਸ ਨੂੰ ਸਾਹਰੀ ਦਵਾਰਕਾ ਵੀ ਆਖਦੇ ਹਨ। ਦੂਜਾ ਸਥਾਨ ਕਸਬਾ ਗੜ੍ਹਦੀਵਾਲਾ ਵਿਖੇ ਸਥਿਤ ਹੈ, ਇਸ ਦੇ ਮੋਢੀ ਸੰਚਾਲਕ ਅਤੇ ਉਸਾਰੀਏ 108 ਸੰਤ ਮਾਨ ਦਾਸ ਜੀ ਉਦਾਸੀ 108 ਸੰਤ ਕੈਲਾਸ਼ ਦਾਸ ਉਦਾਸੀ ਹੋਏ ਹਨ। ਸੰਤ ਬਾਬਾ ਸੁਤੇਹ ਪ੍ਰਕਾਸ਼ ਉਦਾਸੀ ਜੀ ਦਾ ਸੰਬੰਧ ਇਸ ਧਾਰਮਿਕ ਸੰਪਰਦਾਇ ਨਾਲ ਹੈ। 108 ਸੰਤ ਸੁਤੇਹ ਪ੍ਰਕਾਸ਼ ਜੀ ਦਾ ਜਨਮ ਸੰਨ 1894 ਵਿਚ ਮਾਤਾ ਭੋਲੀ ਦੇਵੀ ਦੀ ਕੁੱਖੋਂ ਪਿਤਾ ਮਾਘੀ ਰਾਮ ਦੇ ਘਰ ਪਿੰਡ ਖੁਣ-ਖੁਣ ਖ਼ੁਰਦ ਵਿਖੇ ਹੋਇਆ। ਆਪ ਜੋੜੇ ਜੁੱਤੀਆਂ ਬਣਾਉਂਦੇ ਤੇ ਦੂਜੇ ਭਾਈ ਜੋੜੇ ਜੁੱਤੀਆਂ ਵੇਚਣ ਜਾਂਦੇ ਸਨ ਪਰ ਆਪ ਸ਼ੁਰੂ ਤੋਂ ਪ੍ਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦੇ ਸਨ, ਆਪ ਜੀ ਦੇ ਪਿਤਾ ਜੀ ਨੇ ਆਪ ਜੀ ਦੀ ਸ਼ਾਦੀ ਮਾਤਾ ਅਤਰ ਕੌਰ ਪਿੰਡ ਨੰਗਲ ਦਾਤਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰ ਦਿੱਤੀ, ਪਰ ਆਪ ਜੀ ਦੀ ਪ੍ਰਮਾਤਮਾ ਨਾਲ ਲਿਵ ਜੁੜੀ ਰਹੀ। ਆਪ ਜੀ ਨੇ 1925 ਵਿਚ ਸੰਤ ਕੈਲਾਸ਼ ਨਾਥ ਜੀ ਨੂੰ ਗੁਰੂ ਧਾਰਿਆ ਤੇ ਨਾਮ ਦੀ ਕਮਾਈ ਕੀਤੀ। ਆਪ ਜੀ ਦੀ ਸੇਵਾ ਤੇ ਭਗਤੀ ਤੋਂ ਖ਼ੁਸ਼ ਹੋ ਕੇ ਆਪ ਜੀ ਦੇ ਨਾਂਅ ਝੰਡਾ ਰਾਮ ਤੋਂ ਸੰਤ ਸੁਤੇਹ ਪ੍ਰਕਾਸ਼ ਰੱਖ ਦਿੱਤਾ। ਆਪ ਜੀ 1936 ਵਿਚ ਗ੍ਰਹਿਸਤ ਜੀਵਨ ਤਿਆਗ ਕੇ ਖੁਣ-ਖੁਣ ਖ਼ੁਰਦ ਵਿਖੇ ਜੰਗਲ ਵਿਚ ਕੁਟੀਆ ਬਣਾ ਕੇ ਰਹਿਣ ਲੱਗ ਪਏ। ਹਰੇਕ ਮਹੀਨੇ ਸੰਗਰਾਂਦ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲੱਗੇ। ਜਾਤ ਪਾਤ, ਛੂਆ-ਛਾਤ ਨੂੰ ਦੂਰ ਕਰ ਕੇ ਸਾਰਿਆਂ ਨੂੰ ਮਾਨਵਤਾ ਦਾ ਉਪਦੇਸ਼ ਦੇਣ ਲੱਗੇ। ਆਪ ਜੀ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਕੁੱਝ ਸਮਾਂ ਕਿਸ਼ਨਗੜ੍ਹ ਜ਼ਿਲ੍ਹਾ ਜਲੰਧਰ ਵੀ ਰਹੇ। ਅਖੀਰ 1 ਅਗਸਤ 1973 ਨੂੰ ਸਮੂਹ ਸੰਗਤਾਂ ਨੂੰ ਵਿਛੋੜਾ ਦੇ ਕੇ ਸੱਚਖੰਡ ਜਾ ਬਿਰਾਜੇ। ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਭੁਪਿੰਦਰ ਦਾਸ ਜੀ ਤੇ ਸਮੂਹ ਸੰਗਤਾਂ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਉਨ੍ਹਾਂ ਦੀ ਸਾਲਾਨਾ ਬਰਸੀ ਮਨਾਉਂਦੀਆਂ ਹਨ। ਇਹ ਲੜੀ 28 ਜੁਲਾਈ ਤੋਂ ਸ਼ੁਰੂ ਹੋ ਜਾਂਦੀ ਹੈ। ਰੋਜ਼ਾਨਾ ਸ਼ਾਮ ਦੇ ਦੀਵਾਨ ਸਜਾਏ ਜਾਂਦੇ ਹਨ। ਜਿਸ ਵਿਚ ਸੰਗਤਾਂ ਦੇਸ਼-ਵਿਦੇਸ਼ ਤੋਂ ਚੱਲ ਕੇ ਬਰਸੀ ਸਮਾਗਮ ਵਿਚ ਹਾਜ਼ਰੀ ਭਰਦੀਆਂ ਹਨ।
ਵਲੋਂ - ਸੁਖਦੇਵ ਸਿੰਘ
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਮਿਆਣੀ ਵਿਖੇ ਕੁਲਵੰਤ ਕੌਰ ਬਾਵਾ ਦੀ ਯਾਦ ਨੂੰ ਸਮਰਪਿਤ ਕ੍ਰਿਕਟ ਟੂਰਨਾਮੈਂਟ ਕਰਵਾਇਆ
Ad Position 24
No active advertisement