ਓਵਰਲੋਡ ਟਿੱਪਰਾਂ ਤੋਂ ਸੜਕ ’ਤੇ ਡਿਗੀ ਬਜਰੀ ਦੁਪਹੀਆ ਵਾਹਨ ਚਾਲਕਾਂ ਲਈ ਬਣ ਰਹੀ ਪ੍ਰੇਸ਼ਾਨੀ ਦਾ ਕਾਰਨ, ਹਾਦਸਾ ਵਾਪਰਨ ਦਾ ਰਹਿੰਦੈ ਡਰ
ਕੋਟਫ਼ਤੂਹੀ, 12 ਅਗਸਤ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ ’ਤੇ ਪਿਛਲੇ ਕਈ ਦਿਨਾਂ ਤੋਂ ਓਵਰਲੋਡ ਟਿੱਪਰਾਂ ਦੀ ਬਜਰੀ ਨਹਿਰ ਦੇ ਮੁੱਖ ਚੁਰਸਤੇ ਵਾਲੇ ਪੁਲ ਨਜ਼ਦੀਕ ਸੜਕ ‘ਤੇ ਕਈ ਸਥਾਨਾਂ ਉਪਰ ਡਿੱਗਣ ਨਾਲ ਦੋ ਪਹੀਆ ਵਾਹਨਾਂ ਵਾਲਿਆਂ ਲਈ ਇਸ ਸੜਕ ਉੱਪਰ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ। ਜਾਣਕਾਰੀ ਅਨੁਸਾਰ ਇਸ ਨਹਿਰ ਵਾਲੀ ਸੜਕ ਉੱਪਰ ਆਪਣਾ ਟੋਲ ਟੈਕਸ ਬਚਾਉਣ ਦੇ ਚੱਕਰ ਵਿਚ ਅਣਗਿਣਤ ਟਿੱਪਰ ਓਵਰਲੋਡ ਹਰ ਰੋਜ਼ ਮੋਟੀ ਪੱਥਰ ਵਾਲੀ ਬਜਰੀ ਲੈ ਕੇ ਜਾਂਦੇ ਹਨ, ਜਿਨ੍ਹਾਂ ਦੇ ਓਵਰਲੋਡ ਹੋਣ ਕਰਕੇ ਉਨ੍ਹਾਂ ਦੀ ਕਾਫੀ ਬਜਰੀ ਸੜਕ ਵਿਚਕਾਰ ਡਿਗ ਪੈਂਦੀ ਹੈ, ਜੋ ਬਰਸਾਤ ਦੇ ਮੌਸਮ ਵਿਚ ਇਸ ਸੜਕ ਉੱਪਰ ਦੇਰ ਸਵੇਰ ਸਫ਼ਰ ਕਰਨ ਵਾਲਿਆ ਦੋ ਪਹੀਆ ਵਾਹਨਾਂ ਵਾਲਿਆ, ਬੱਚਿਆਂ, ਲੜਕੀਆਂ, ਔਰਤਾਂ ਤੇ ਬਜ਼ੁਰਗਾਂ ਦਾ ਇਸ ਸੜਕ ਉੱਪਰ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ।
ਕੋਟਫ਼ਤੂਹੀ, 12 ਅਗਸਤ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ ’ਤੇ ਪਿਛਲੇ ਕਈ ਦਿਨਾਂ ਤੋਂ ਓਵਰਲੋਡ ਟਿੱਪਰਾਂ ਦੀ ਬਜਰੀ ਨਹਿਰ ਦੇ ਮੁੱਖ ਚੁਰਸਤੇ ਵਾਲੇ ਪੁਲ ਨਜ਼ਦੀਕ ਸੜਕ ‘ਤੇ ਕਈ ਸਥਾਨਾਂ ਉਪਰ ਡਿੱਗਣ ਨਾਲ ਦੋ ਪਹੀਆ ਵਾਹਨਾਂ ਵਾਲਿਆਂ ਲਈ ਇਸ ਸੜਕ ਉੱਪਰ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ। ਜਾਣਕਾਰੀ ਅਨੁਸਾਰ ਇਸ ਨਹਿਰ ਵਾਲੀ ਸੜਕ ਉੱਪਰ ਆਪਣਾ ਟੋਲ ਟੈਕਸ ਬਚਾਉਣ ਦੇ ਚੱਕਰ ਵਿਚ ਅਣਗਿਣਤ ਟਿੱਪਰ ਓਵਰਲੋਡ ਹਰ ਰੋਜ਼ ਮੋਟੀ ਪੱਥਰ ਵਾਲੀ ਬਜਰੀ ਲੈ ਕੇ ਜਾਂਦੇ ਹਨ, ਜਿਨ੍ਹਾਂ ਦੇ ਓਵਰਲੋਡ ਹੋਣ ਕਰਕੇ ਉਨ੍ਹਾਂ ਦੀ ਕਾਫੀ ਬਜਰੀ ਸੜਕ ਵਿਚਕਾਰ ਡਿਗ ਪੈਂਦੀ ਹੈ, ਜੋ ਬਰਸਾਤ ਦੇ ਮੌਸਮ ਵਿਚ ਇਸ ਸੜਕ ਉੱਪਰ ਦੇਰ ਸਵੇਰ ਸਫ਼ਰ ਕਰਨ ਵਾਲਿਆ ਦੋ ਪਹੀਆ ਵਾਹਨਾਂ ਵਾਲਿਆ, ਬੱਚਿਆਂ, ਲੜਕੀਆਂ, ਔਰਤਾਂ ਤੇ ਬਜ਼ੁਰਗਾਂ ਦਾ ਇਸ ਸੜਕ ਉੱਪਰ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਇਸ ਸੜਕ ਉੱਪਰ ਬਿਖਰੀ ਪਈ ਬਜਰੀ ਕਰਕੇ ਸਕੂਟਰੀ ਸਵਾਰ ਔਰਤਾਂ ਹਾਦਸਾਗ੍ਰਸਤ ਵੀ ਹੋ ਚੁੱਕੀਆਂ ਹਨ ਪਰ ਇਹ ਸੜਕ ਉੱਪਰ ਕੋਟਫ਼ਤੂਹੀ ਤੋਂ ਇਲਾਵਾ ਹੋਰ ਕਈ ਪਾਸੇ ਇਹ ਬਜਰੀ ਨਿੱਤ ਡਿਗਦੀ ਹੈ ਪਰ ਦੁੱਖ ਦੀ ਗਲ ਇਹ ਹੈ ਕਿ ਇਸ ਪਾਸੇ ਨਾ ਤਾ ਪੁਲਿਸ ਪ੍ਰਸ਼ਾਸਨ ਗ਼ੌਰ ਕਰਦਾ ਨਾ ਹੀ ਕੋਈ ਰਾਜਨੀਤਕ ਪਾਰਟੀ ਦਾ ਆਗੂ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਅਤੇ ਸੜਕ ‘ਤੇ ਨਹਿਰ ਕਿਨਾਰੇ ਲਗਾਈ ਰੇਲਿੰਗ ਵੀ ਨੁਕਸਾਨੀ ਜਾ ਰਹੀ ਹੈ।