14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬਾਬਾ ਬੁੱਢਾ ਪਬਲਿਕ ਸਕੂਲ ’ਚ ਜਪਮਨ ਸਿੰਘ ਯਾਦਗਾਰੀ ਸ਼ਤਰੰਜ ਟੂਰਨਾਮੈਂਟ ਸਮਾਪਤ

ਅੱਡਾ ਸਰਾਂ, 12 ਅਗਸਤ (ਹਰਜਿੰਦਰ ਸਿੰਘ ਮਸੀਤੀ)- ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵਿਮੈਨ ਕੰਧਾਲਾ ਜੱਟਾਂ ਅਧੀਨ ਚਲਦੇ ਵਿੱਦਿਅਕ ਅਦਾਰੇ ਬਾਬਾ ਬੁੱਢਾ ਪਬਲਿਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੱਡਾ ਸਰਾਂ ਵਿਖੇ ਕਰਵਾਇਆ ਗਿਆ ਸ਼ਤਰੰਜ ਟੂਰਨਾਮੈਂਟ ਸਫਲਤਾ ਪੂਰਵਕ ਸਮਾਪਤ ਹੋ ਗਿਆ। ਪ੍ਰਿੰਸੀਪਲ ਵਿਸ਼ਾਲ ਵਰਮਾ ਦੀ ਅਗਵਾਈ ਹੇਠ ਕਰਵਾਏ ਗਏ ਜੱਪਮਨ ਸਿੰਘ ਯਾਦਗਾਰੀ ਟੂਰਨਾਮੈਂਟ ਵਿਚ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 13-08-2026
ਅੱਡਾ ਸਰਾਂ, 12 ਅਗਸਤ (ਹਰਜਿੰਦਰ ਸਿੰਘ ਮਸੀਤੀ)- ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵਿਮੈਨ ਕੰਧਾਲਾ ਜੱਟਾਂ ਅਧੀਨ ਚਲਦੇ ਵਿੱਦਿਅਕ ਅਦਾਰੇ ਬਾਬਾ ਬੁੱਢਾ ਪਬਲਿਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੱਡਾ ਸਰਾਂ ਵਿਖੇ ਕਰਵਾਇਆ ਗਿਆ ਸ਼ਤਰੰਜ ਟੂਰਨਾਮੈਂਟ ਸਫਲਤਾ ਪੂਰਵਕ ਸਮਾਪਤ ਹੋ ਗਿਆ। ਪ੍ਰਿੰਸੀਪਲ ਵਿਸ਼ਾਲ ਵਰਮਾ ਦੀ ਅਗਵਾਈ ਹੇਠ ਕਰਵਾਏ ਗਏ ਜੱਪਮਨ ਸਿੰਘ ਯਾਦਗਾਰੀ ਟੂਰਨਾਮੈਂਟ ਵਿਚ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਟੂਰਨਾਮੈਂਟ ਵਿਚ ਸਰਪੰਚ ਜਸਵੀਰ ਸਿੰਘ ਨੀਲਾ ਨਲੋਆ, ਸਕੱਤਰ ਬਿਕਰਮਜੀਤ ਸਿੰਘ ਲਾਲੀ ਤੇ ਮਾ. ਹਰਭਜਨ ਸਿੰਘ ਢਿੱਲੋਂ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ । ਉਨ੍ਹਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਜੱਪਮਨ ਸਿੰਘ ਬਾਬਾ ਬੁੱਢਾ ਸਕੂਲ ਦਾ ਹੋਣਹਾਰ ਵਿਦਿਆਰਥੀ ਸੀ, ਜਿਸ ਨੇ ਛੋਟੀ ਜਿਹੀ ਉਮਰ ਵਿਚ ਬਹੁਤ ਸਾਰੀਆਂ ਮੱਲ੍ਹਾਂ ਮਾਰੀਆਂ ਅਤੇ ਸ਼ਤਰੰਜ ਦੀ ਖੇਡ ਵਿਚ ਸਕੂਲ ਦਾ ਨਾਮ ਕੌਮੀ ਪੱਧਰ ‘ਤੇ ਰੌਸ਼ਨ ਕੀਤਾ ਅਤੇ ਅੱਜ ਉਸ ਦੀ ਯਾਦ ਵਿਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਮੁਕਾਬਲਿਆਂ ਦੌਰਾਨ 19 ਸਾਲ ਵਰਗ ਵਿਚ ਆਰੂਸ਼ ਸਿੰਘ ਮਾਊਂਟ ਕਾਰਮਲ ਸਕੂਲ ਹੁਸ਼ਿਆਰਪੁਰ ਨੇ ਪਹਿਲਾ ਅਤੇ ਰਵਨਜੀਤ ਸਿੰਘ ਗੁਰੂ ਗੋਬਿੰਦ ਸਿੰਘ ਸਕੂਲ ਨੈਣੋਂਵਾਲ ਵੈਦ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 14 ਸਾਲ ਵਰਗ ਵਿਚ ਅਰਨਵ ਸਿੰਘ ਵਿਕਟੋਰੀਆ ਸਕੂਲ ਟਾਂਡਾ ਨੇ ਪਹਿਲਾ ਅਤੇ ਡੀ.ਏ.ਵੀ ਸਕੂਲ ਦਸੂਹਾ ਦੇ ਖਿਡਾਰੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿਚ ਮਿਰਦੂਲ ਤਲਵਾਰ ਸੈਂਟ ਮੈਰੀਜ਼ ਸਕੂਲ ਟਾਂਡਾ ਨੇ ਪਹਿਲਾ ਤੇ ਭੂਮਿਕਾ ਵਿਕਟੋਰੀਆ ਸਕੂਲ ਟਾਂਡਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 17 ਸਾਲ ਵਰਗ ਲੜਕੇ ਲੜਕੀਆਂ ਮਿਕਸ ਮੁਕਾਬਲੇ ਵਿਚ ਪੁਨੀਤ ਵਰਮਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਨੇ ਪਹਿਲਾ ਤੇ ਹਰਸ਼ਵਰਧਨ ਐੱਮ.ਸੀ. ਜੋਲੀ ਸਕੂਲ ਟਾਂਡਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਮੁੱਖ ਮਹਿਮਾਨਾਂ ਨੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਖੇਡ ਮੇਲੇ ਵਿਚ ਜੱਪਮਨ ਦੀ ਦਾਦੀ ਗੁਰਬਚਨ ਕੌਰ, ਪ੍ਰਿੰ. ਨੀਲਮ ਰਾਣੀ, ਮਨੀਸ਼ ਥਾਪਰ ਸਿੰਘ ਡੀ.ਪੀ., ਵਿਜੇ ਕੁਮਾਰ ਡੀ.ਪੀ., ਦਵਿੰਦਰ ਸਿੰਘ, ਦੇਸ਼ ਰਾਜ, ਓ.ਪੀ. ਸਿੱਧੂ, ਕੁਲਵਿੰਦਰ ਕੌਰ, ਅੰਜੂ, ਕਰਮਜੀਤ ਕੌਰ, ਪ੍ਰਿੰਸੀਪਲ ਨਵਦੀਪ ਕੌਰ, ਦਿਨੇਸ਼ ਗੇਰਾ ਉਚੇਚੇ ਤੌਰ ‘ਤੇ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਅੰਦੋਲਨਕਾਰੀ ਨੌਜਵਾਨਾਂ, ਮੁਲਾਜ਼ਮਾਂ ਤੇ ਕਿਸਾਨਾਂ ’ਤੇ ਦਮਨ ਲੋਕਤੰਤਰ ਦਾ ਘਾਣ - ਲਾਲੀ ਬਾਜਵਾ ਅਗਲੀ ਖ਼ਬਰ ਓਵਰਲੋਡ ਟਿੱਪਰਾਂ ਤੋਂ ਸੜਕ ’ਤੇ ਡਿਗੀ ਬਜਰੀ ਦੁਪਹੀਆ ਵਾਹਨ ਚਾਲਕਾਂ ਲਈ ਬਣ ਰਹੀ ਪ੍ਰੇਸ਼ਾਨੀ ਦਾ ਕਾਰਨ, ਹਾਦਸਾ ਵਾਪਰਨ ਦਾ ਰ...
Ad Position 24