ਜ਼ੋਨਲ ਪੱਧਰੀ ਖੇਡ ਕਿੱਕ ਬਾਕਸਿੰਗ ਅਤੇ ਵੁਸੂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਖਿਡਾਰਨਾਂ ਦਾ ਉੱਚ ਕੋਟੀ ਦਾ ਪ੍ਰਦਰਸ਼ਨ
ਦਸੂਹਾ, 14 ਅਗਸਤ (ਕੌਸ਼ਲ)- 70ਵੀਆਂ ਜ਼ੋਨਲ ਪੱਧਰ ਸਕੂਲ ਖੇਡਾਂ ਸਾਲ 2026-27 ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ. ਜਗਜੀਤ ਸਿੰਘ ਦੇ ਅਗਵਾਈ ਹੇਠ ਕਰਵਾਈਆਂ ਗਈਆਂ।
ਦਸੂਹਾ, 14 ਅਗਸਤ (ਕੌਸ਼ਲ)- 70ਵੀਆਂ ਜ਼ੋਨਲ ਪੱਧਰ ਸਕੂਲ ਖੇਡਾਂ ਸਾਲ 2026-27 ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ. ਜਗਜੀਤ ਸਿੰਘ ਦੇ ਅਗਵਾਈ ਹੇਠ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੌਰਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀਆਂ ਖਿਡਾਰਨਾਂ ਨੇ ਕਿੱਕ ਬਾਕਸਿੰਗ ਅਤੇ ਵੁਸੂ ਖੇਡ ਵਿਚ ਮੱਲ੍ਹਾਂ ਮਾਰੀਆਂ ਸਕੂਲ ਦੀਆਂ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕਰਨ ਲਈ ਸਕੂਲ ਪੱਧਰ ਤੇ ਇੱਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਖਿਡਾਰਨਾਂ ਨੇ ਖੇਡ ਕਿੱਕ ਬਾਕਸਿੰਗ ਤੇ ਖੇਡ ਵੁਸੂ ਵਿਚ ਕੁੱਲ 32 ਮੈਡਲ ਪ੍ਰਾਪਤ ਕੀਤੇ ਜਿਨ੍ਹਾਂ ਵਿਚੋਂ 17 ਗੋਲਡ ਅਤੇ 15 ਸਿਲਵਰ ਮੈਡਲ ਪ੍ਰਾਪਤ ਕਰਕੇ ਇਨ੍ਹਾਂ ਖਿਡਾਰਨਾਂ ਨੇ ਆਪਣੇ ਸਕੂਲ ਦਾ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ। ਇਸ ਸਾਰੀ ਉਪਲਬਧੀ ਲਈ ਇਸ ਦਾ ਸਿਹਰਾ ਲੈਕਚਰਾਰ ਜਸਪਿੰਦਰ ਸਿੰਘ ਅਤੇ ਡੀ.ਪੀ.ਈ ਹਰਜਿੰਦਰ ਸਿੰਘ ਨੂੰ ਜਾਂਦਾ ਹੈ। ਉਨ੍ਹਾਂ ਇਸ ਮੌਕੇ ਸਮੂਹ ਸਟਾਫ਼ ਨੂੰ ਅਤੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਮੂਹ ਸਟਾਫ਼ ਹਾਜ਼ਰ ਸੀ।