23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਭੋਗ ’ਤੇ ਵਿਸ਼ੇਸ਼: ਜਥੇ. ਅਮਰਜੀਤ ਸਿੰਘ ਚੌਹਾਨ

ਹੁਸ਼ਿਆਰਪੁਰ: ਜਥੇਦਾਰ ਅਮਰਜੀਤ ਸਿੰਘ ਚੌਹਾਨ ਦਾ ਜਨਮ ਪਿਤਾ ਬੂਟਾ ਸਿੰਘ ਅਤੇ ਮਾਤਾ ਭਗਵੰਤ ਕੌਰ ਦੇ ਗ੍ਰਹਿ ਵਿਖੇ 15 ਸਤੰਬਰ 1939 ਨੂੰ ਪਾਕਿਸਤਾਨ ’ਚ ਹੋਇਆ ਤੇ ਵੰਡ ਤੋਂ ਬਾਅਦ ਉਹ ਪਿੰਡ ਨੰਗਲ ਖੂੰਗਾ ਟਾਂਡਾ ’ਚ ਆ ਵਸੇ। ਉਪਰੰਤ ਗੰਗਾਨਗਰ ਤੇ ਪਿੰਡ ਖਰਲ ਖ਼ੁਰਦ ਟਾਂਡਾ ’ਚ ਜ਼ਮੀਨ ਅਲਾਟ ਹੋਈ।

Ad Position 21
No active advertisement
ਅਜੀਤ ਡੈਸਕ 23-08-2026
ਹੁਸ਼ਿਆਰਪੁਰ: ਜਥੇਦਾਰ ਅਮਰਜੀਤ ਸਿੰਘ ਚੌਹਾਨ ਦਾ ਜਨਮ ਪਿਤਾ ਬੂਟਾ ਸਿੰਘ ਅਤੇ ਮਾਤਾ ਭਗਵੰਤ ਕੌਰ ਦੇ ਗ੍ਰਹਿ ਵਿਖੇ 15 ਸਤੰਬਰ 1939 ਨੂੰ ਪਾਕਿਸਤਾਨ ’ਚ ਹੋਇਆ ਤੇ ਵੰਡ ਤੋਂ ਬਾਅਦ ਉਹ ਪਿੰਡ ਨੰਗਲ ਖੂੰਗਾ ਟਾਂਡਾ ’ਚ ਆ ਵਸੇ। ਉਪਰੰਤ ਗੰਗਾਨਗਰ ਤੇ ਪਿੰਡ ਖਰਲ ਖ਼ੁਰਦ ਟਾਂਡਾ ’ਚ ਜ਼ਮੀਨ ਅਲਾਟ ਹੋਈ। ਜਥੇ. ਚੌਹਾਨ 19 60 ’ ਚ ਪਟਿਆਲਾ ਚਲੇ ਗਏ ਤੇ ਬਿਜਲੀ ਬੋਰਡ ’ਚ ਨੌਕਰੀ ਕੀਤੀ। ਕੁੱਝ ਸਮੇਂ ਬਾਅਦ ਨੌਕਰੀ ਛੱਡ ਕੇ ਪਰਿਵਾਰ ਨੂੰ ਲੈ ਕੇ ਹੁਸ਼ਿਆਰਪੁਰ ਸ਼ਹਿਰ ਆ ਕੇ ਬਿਜਲੀ ਦੇ ਸਾਮਾਨ ਦੀ ਦੁਕਾਨ ਸ਼ੁਰੂ ਕਰ ਦਿੱਤੀ। ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਪਰਿਵਾਰ ਹੋਣ ਕਾਰਨ 1967 ਤੋਂ ਸਰਗਰਮ ਸਿਆਸਤ ’ਚ ਸ਼ਾਮਲ ਹੋ ਕੇ ਪ੍ਰਧਾਨ ਵੈਦ ਕਰਤਾਰ ਸਿੰਘ ਦੀ ਅਗਵਾਈ ਚ ਕੰਮ ਕੀਤਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਤੇ ਸ਼ਹਿਰੀ ਪ੍ਰਧਾਨ ਬਣੇ। ਸੂਬੇ ’ਚ ਵਾਪਰੇ ਨਿਰੰਕਾਰੀ ਕਾਂਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ 1978 ’ਚ ਹੁਸ਼ਿਆਰਪੁਰ ਚ ਮੋਰਚਾ ਲਾ ਕੇ ਪਹਿਲਾਂ ਸਾਥੀਆ ਸਮੇਤ ਗ੍ਰਿਫ਼ਤਾਰੀ ਦਿੱਤੀ। ਜਥੇ. ਚੌਹਾਨ ਦੇ ਪੰਥਕ ਜਜ਼ਬੇ ਨੂੰ ਦੇਖਦਿਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਹੁਸ਼ਿਆਰਪੁਰ ਜੇਲ੍ਹ ’ਚ ਉਨ੍ਹਾਂ ਨੂੰ ਮਿਲਣ ਪਹੁੰਚੇ। ਜਦੋਂ ਮੋਰਚੇ ਦੌਰਾਨ ਸਿੰਘਾਂ ਨੂੰ ਪਹੁੰਚਣ ਨਾ ਦਿੱਤਾ ਤਾਂ ਉਨ੍ਹਾਂ ਆਪਣੇ 14 ਸਾਲ ਦੇ ਲੜਕੇ ਬਲਰਾਜ ਸਿੰਘ ਚੌਹਾਨ ਨੂੰ ਗ੍ਰਿਫ਼ਤਾਰੀ ਲਈ ਭੇਜ ਦਿੱਤਾ। ਧਰਮ ਯੁੱਧ ਮੋਰਚੇ ਦੌਰਾਨ ਕਈ ਮਹੀਨੇ ਗੁਰਦਾਸਪੁਰ ਜੇਲ੍ਹ ’ਚ ਕੱਟੇ। ਬਲਿਊ ਸਟਾਰ ਆਪ੍ਰੇਸ਼ਨ ਦੌਰਾਨ ਜਥੇਦਾਰ ਅਮਰਜੀਤ ਸਿੰਘ ਚੌਹਾਨ ਅਤੇ ਉਨ੍ਹਾਂ ਦੇ ਵੱਡੇ ਲੜਕੇ ਬਲਰਾਜ ਸਿੰਘ ਚੌਹਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਔਖੇ ਸਮੇਂ ਜਦੋਂ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਲੈਣ ਨੂੰ ਤਿਆਰ ਨਹੀਂ ਸੀ ਤਾਂ ਜਥੇਦਾਰ ਚੌਹਾਨ ਨੇ ਜ਼ਿਲ੍ਹੇ ਦੀ ਕਮਾਨ ਸੰਭਾਲੀ ਅਤੇ ਉਹ 2 ਵਾਰ ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਵੀ ਬਣੇ। ਬੀਤੇ ਦਿਨੀਂ ਲੰਬੀ ਬਿਮਾਰੀ ਉਪਰੰਤ ਆਪ ਦਾ ਦਿਹਾਂਤ ਹੋ ਗਿਆ। ਜਥੇਦਾਰ ਅਮਰਜੀਤ ਸਿੰਘ ਚੌਹਾਨ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ 23 ਅਗਸਤ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 2.30 ਵਜੇ ਤੱਕ ਹੋਵੇਗਾ। ਨਰਿੰਦਰ ਸਿੰਘ ਬੱਡਲਾ
Ad Position 22
No active advertisement
ਪਿਛਲੀ ਖ਼ਬਰ ਵਾਰੀਅਰ ਸ਼ੂਟਿੰਗ ਅਕੈਡਮੀ ਭੰਗਾਲਾ ਤੇ ਗੁਰਦਾਸਪੁਰ ਦੇ ਵਿਦਿਆਰਥੀਆਂ ਦਾ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੰਤ ਉਜਾਗਰ ਸਿੰਘ ਦੀ ਬਰਸੀ ਸੰਬੰਧੀ ਸਮਾਗਮ
Ad Position 24