ਵਾਰੀਅਰ ਸ਼ੂਟਿੰਗ ਅਕੈਡਮੀ ਭੰਗਾਲਾ ਤੇ ਗੁਰਦਾਸਪੁਰ ਦੇ ਵਿਦਿਆਰਥੀਆਂ ਦਾ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ
ਭੰਗਾਲਾ, 22 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਵਾਰੀਅਰ ਸ਼ੂਟਿੰਗ ਅਕੈਡਮੀ ਭੰਗਾਲਾ ਅਤੇ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੱਲ੍ਹਾਂ ਮਾਰੀਆਂ ਹਨ। 50 ਮੀਟਰ ਟੀਮ ’ਚ ਗੋਲਡ ਮੈਡਲ ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਅਦਿੱਤਿਆ ਨੇ 50 ਮੀਟਰ 3ਪੀ ਟੀਮ ਵਿਚ ਗੋਲਡ ਮੈਡਲ ਜਿੱਤਿਆ।
ਭੰਗਾਲਾ, 22 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਵਾਰੀਅਰ ਸ਼ੂਟਿੰਗ ਅਕੈਡਮੀ ਭੰਗਾਲਾ ਅਤੇ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੱਲ੍ਹਾਂ ਮਾਰੀਆਂ ਹਨ। 50 ਮੀਟਰ ਟੀਮ ’ਚ ਗੋਲਡ ਮੈਡਲ ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਅਦਿੱਤਿਆ ਨੇ 50 ਮੀਟਰ 3ਪੀ ਟੀਮ ਵਿਚ ਗੋਲਡ ਮੈਡਲ ਜਿੱਤਿਆ। ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਕੇਸ਼ਵ ਪਾਸੀ 50 ਮੀਟਰ ਟੀਮ ਕੁੜੀਆਂ ਵਿਚ ਸੋਨੇ ਦਾ ਤਗਮਾ ਜਿੱਤਿਆ। ਮੁਸਕਾਨ ਮਲਹੋਤਰਾ, ਤਮਨਾ, ਪਲਕਪ੍ਰੀਤ ਕੌਰ 50 ਮੀਟਰ 3ਪੀ ਕਾਂਸੀ ਦਾ ਤਗਮਾ ਜਿੱਤਿਆ। ਗੁਰਪ੍ਰੀਤ ਸਿੰਘ 50 ਮੀਟਰ ਜੂਨੀਅਰ ਮੁੰਡੇ ਵਿਚ ਕਾਂਸੀ ਦਾ ਤਗਮਾ ਜਿੱਤਿਆ। ਕੇਸ਼ਵ ਪਾਸੀ 50 ਮੀਟਰ ਜੂਨੀਅਰ ਮੁੰਡੇ ਜੰਮੂ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਆਕਾਸ਼ ਦਗੋਤਰਾ ਸੋਨੇ ਦਾ ਤਗਮਾ 10 ਮੀਟਰ, ਏਅਰ ਪਿਸਟਲ ਸੀਨੀਅਰ ਮਾਸਟਰ ਸੋਨੇ ਦਾ ਤਗਮਾ, ਨਿਸ਼ਾਨ ਸਿੰਘ, ਪਰਮਜੀਤ ਸਿੰਘ ਤੇ ਰਾਸ਼ਟਰੀ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਸ਼ੂਟਿੰਗ ਕੋਚ, ਸੂਬੇਦਾਰ ਪਰਮਜੀਤ ਸਿੰਘ, ਕੋਚ ਸ਼ਿਲਪਾ ਜਸਵਾਲ, ਮਨਦੀਪ ਸਿੰਘ, ਸ਼ੂਟਿੰਗ ਸੀਨੀਅਰ ਕੋਚ ਦਵਿੰਦਰ ਕੌਰ, ਪ੍ਰਧਾਨ ਸੂਬੇਦਾਰ ਨਿਸ਼ਾਨ ਸਿੰਘ ਤੇ ਹੋਰ ਹਾਜ਼ਰ ਸਨ।