05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਗੌਰਮਿੰਟ ਕਾਲਜ ਰਿਟਾਇਰਡ ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਸੂਬਾ ਸਰਕਾਰ ਤੋਂ ਡੀ. ਏ. ਦੀ ਬਰਾਬਰੀ ਦੀ ਮੰਗ ਯੂ. ਜੀ. ਸੀ. ਸਕੇਲ ਵਾਲੇ ਪੈਨਸ਼ਨਰਾਂ ਨੂੰ ਵੀ 60 ਫ਼ੀਸਦੀ ਕੇਂਦਰੀ ਮਹਿੰਗਾਈ ਭੱਤਾ ਮਿਲੇ-ਡਾ. ਗੁਰਜੰਟ ਸਿੰਘ

ਹੁਸ਼ਿਆਰਪੁਰ, 4 ਸਤੰਬਰ (ਬਲਜਿੰਦਰਪਾਲ ਸਿੰਘ)-ਗੌਰਮਿੰਟ ਕਾਲਜ ਰਿਟਾਇਰਡ ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਉਚੇਰੀ ਸਿੱਖਿਆ ਦੇ ਸੇਵਾਮੁਕਤ ਅਧਿਆਪਕਾਂ ਨੂੰ ਕੇਂਦਰ ਸਰਕਾਰ ਦੀਆਂ ਦਰਾਂ ਦੇ ਬਰਾਬਰ ਮਹਿੰਗਾਈ ਭੱਤਾ (ਡੀ. ਏ.

Ad Position 21
repet_subhas-goyals [Copy P29]
ਡਾ: ਗੁਰਜੰਟ ਸਿੰਘ 05-09-2026
ਹੁਸ਼ਿਆਰਪੁਰ, 4 ਸਤੰਬਰ (ਬਲਜਿੰਦਰਪਾਲ ਸਿੰਘ)-ਗੌਰਮਿੰਟ ਕਾਲਜ ਰਿਟਾਇਰਡ ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਉਚੇਰੀ ਸਿੱਖਿਆ ਦੇ ਸੇਵਾਮੁਕਤ ਅਧਿਆਪਕਾਂ ਨੂੰ ਕੇਂਦਰ ਸਰਕਾਰ ਦੀਆਂ ਦਰਾਂ ਦੇ ਬਰਾਬਰ ਮਹਿੰਗਾਈ ਭੱਤਾ (ਡੀ. ਏ./ਡੀ. ਆਰ.) ਦਿੱਤਾ ਜਾਵੇ, ਜੋ ਕਿ ਇਸ ਸਮੇਂ 60 ਫ਼ੀਸਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਕੇਂਦਰੀ ਤਨਖ਼ਾਹ ਸਕੇਲਾਂ ਦੇ ਘੇਰੇ ‘ਚ ਆਉਂਦੇ ਸੂਬੇ ਦੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਨੂੰ ਵਧਾ ਕੇ 60 ਫ਼ੀਸਦੀ ਕਰਨ ਦੀ ਤਜਵੀਜ਼ ਤਿਆਰ ਕਰ ਰਹੀ ਹੈ। ਐਸੋਸੀਏਸ਼ਨ ਦਾ ਦਾਅਵਾ ਹੈ ਕਿ ਸੇਵਾਮੁਕਤ ਕਾਲਜ ਤੇ ਯੂਨੀਵਰਸਿਟੀ ਅਧਿਆਪਕ ਪਹਿਲਾਂ ਹੀ ਇਸੇ ਸ਼੍ਰੇਣੀ ਦਾ ਹਿੱਸਾ ਹਨ। ਇਸ ਸੰਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ: ਗੁਰਮੇਲ ਸਿੰਘ ਜੌਹਲ ਤੇ ਜਨਰਲ ਸਕੱਤਰ ਡਾ. ਗੁਰਜੰਟ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਅਧਿਆਪਕਾਂ ਅਤੇ ਪੈਨਸ਼ਨਰਾਂ ‘ਤੇ ਲਾਗੂ ਹੋਣ ਵਾਲੇ ਤਨਖ਼ਾਹ ਸਕੇਲ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ (ਉਚੇਰੀ ਸਿੱਖਿਆ ਵਿਭਾਗ) ਵਲੋਂ ਯੂ. ਜੀ. ਸੀ. ਪੇਅ ਰੀਵਿਊ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਤੈਅ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਕੇਲ ਕੇਂਦਰੀ ਤਨਖ਼ਾਹ ਢਾਂਚੇ ਨਾਲ ਜੁੜੇ ਹੋਏ ਹਨ, ਇਸ ਲਈ ਮਹਿੰਗਾਈ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਮਿਲਣ ਵਾਲੀ ਰਾਹਤ ਵੀ ਕੇਂਦਰੀ ਮਾਪਦੰਡਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਉਚੇਰੀ ਸਿੱਖਿਆ ਦੇ ਪੈਨਸ਼ਨਰਾਂ ਨੂੰ ਸੂਬੇ ਦੀਆਂ ਰੋਕੀਆਂ ਹੋਈਆਂ ਦਰਾਂ ਤੇ ਅਸਲ ਕੇਂਦਰੀ ਦਰਾਂ ਵਿਚਕਾਰ ਵੱਧ ਰਹੇ ਪਾੜੇ ਕਾਰਨ ਭਾਰੀ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਿੰਗਾਈ ਦਾ ਅਸਰ ਸਾਰੇ ਪੈਨਸ਼ਨਰਾਂ ‘ਤੇ ਬਰਾਬਰ ਪੈਂਦਾ ਹੈ ਅਤੇ ਇਕੋ ਜਿਹਾ ਮੂਲ ਤਨਖ਼ਾਹ ਢਾਂਚਾ ਰੱਖਣ ਵਾਲੇ ਮੁਲਾਜ਼ਮਾਂ ਵਿਚਕਾਰ ਅਜਿਹਾ ਵਿਤਕਰਾ ਕਰਨਾ ਬਿਲਕੁਲ ਗ਼ੈਰ-ਵਾਜਬ ਹੈ। ਉਨ੍ਹਾਂ ਕਿਹਾ ਕਿ ਸਾਡਾ ਤਨਖ਼ਾਹ ਢਾਂਚਾ ਕੇਂਦਰ ਸਰਕਾਰ ਵਲੋਂ ਯੂ.ਜੀ.ਸੀ. ਰਾਹੀਂ ਨਿਰਧਾਰਿਤ ਅਤੇ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਕੇਂਦਰੀ ਸਕੇਲ ਵਾਲੇ ਮੁਲਾਜ਼ਮਾਂ ਨੂੰ 60 ਫ਼ੀਸਦੀ ਡੀ. ਏ. ਦੇਣ ਦੀ ਪੰਜਾਬ ਸਰਕਾਰ ਦੀ ਪਹਿਲਕਦਮੀ ਦਾ ਸਵਾਗਤ ਕਰਦੀ ਹੈ ਅਤੇ ਨਾਲ ਹੀ ਮੰਗ ਕਰਦੀ ਹੈ ਕਿ ਉਚੇਰੀ ਸਿੱਖਿਆ ਦੇ ਪੈਨਸ਼ਨਰਾਂ ਨੂੰ ਵੀ ਬਿਨਾਂ ਕਿਸੇ ਦੇਰੀ ਦੇ ਇਸ ਲਾਭਪਾਤਰੀ ਸੂਚੀ ‘ਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਇਸੇ ਹਫ਼ਤੇ ਪੰਜਾਬ ਸਰਕਾਰ ਨੂੰ ਇਕ ਰਸਮੀ ਮੰਗ ਪੱਤਰ ਸੌਂਪਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ‘ਚ ਵਿਦਿਆਰਥਣਾਂ ਲਈ ਕਰਵਾਏ ‘ਸਖੀ-ਜੀ’ ਜਾਗਰੂਕਤਾ ਪ੍ਰੋਗਰਾਮ ਮੌਕੇ ਹਾਜ਼ਰ ਸਟਾਫ਼ ਮੈਂਬਰ... ਅਗਲੀ ਖ਼ਬਰ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਰੋਹ
Ad Position 24