ਡਾ. ਨਿਰਮਲ ਕੁਮਾਰ ਵਲੋਂ ਪਿਤਾ ਦੀ ਬਰਸੀ ’ਤੇ ਰੋਟਰੀ ਆਈ ਬੈਂਕ ਨੂੰ 25 ਹਜ਼ਾਰ ਦੀ ਰਾਸ਼ੀ ਦਾ ਦਾਨ
ਬੀਣੇਵਾਲ, 12 ਸਤੰਬਰ (ਬੈਜ ਚੌਧਰੀ)-ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਨੂੰ ਡਾਕਟਰ ਨਿਰਮਲ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਬੀਣੇਵਾਲ/ਗੜ੍ਹਸ਼ੰਕਰ ਵਲੋਂ ਆਪਣੇ ਪਿਤਾ ਸਵ. ਮੋਹਨ ਲਾਲ ਦੀ ਯਾਦ ‘ਚ ਉਨ੍ਹਾਂ ਦੀ ਬਰਸੀ ‘ਤੇ 25 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ ਕੀਤੀ।
ਬੀਣੇਵਾਲ, 12 ਸਤੰਬਰ (ਬੈਜ ਚੌਧਰੀ)-ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਨੂੰ ਡਾਕਟਰ ਨਿਰਮਲ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਬੀਣੇਵਾਲ/ਗੜ੍ਹਸ਼ੰਕਰ ਵਲੋਂ ਆਪਣੇ ਪਿਤਾ ਸਵ. ਮੋਹਨ ਲਾਲ ਦੀ ਯਾਦ ‘ਚ ਉਨ੍ਹਾਂ ਦੀ ਬਰਸੀ ‘ਤੇ 25 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ ਕੀਤੀ। ਸੰਸਥਾ ਵਲੋਂ ਜੇ. ਬੀ. ਬਹਿਲ ਪ੍ਰਧਾਨ, ਡਾ. ਤਰਸੇਮ ਸਿੰਘ ਚੇਅਰਮੈਨ, ਬਾਡੀ ਡੋਨੇਸ਼ਨ ਕਮੇਟੀ ਪ੍ਰੋਫੈਸਰ ਦਲਜੀਤ ਸਿੰਘ ਜਨਰਲ ਸਕੱਤਰ, ਮਦਨ ਮਹਾਜਨ ਕੈਸ਼ੀਅਰ, ਜਸਵੀਰ ਕਨਵਰ ਮੋਟੀਵੇਟਰ, ਗੜ੍ਹਸ਼ੰਕਰ ਯੂਨਿਟ ਦੇ ਪ੍ਰਧਾਨ ਡਾ. ਲਖਵਿੰਦਰ ਕੁਮਾਰ, ਭੁਪਿੰਦਰ ਸਿੰਘ ਜਨਰਲ ਸਕੱਤਰ, ਉਂਕਾਰ ਸਿੰਘ ਚਾਹਲਪੁਰੀ ਸਕੱਤਰ, ਰਾਜਨ ਮੱਲ੍ਹਣ ਕੈਸ਼ੀਅਰ, ਰਮਨਦੀਪ ਸਿੰਘ ਦਫ਼ਤਰ ਸਕੱਤਰ, ਅਜੈਬ ਸਿੰਘ ਬੋਪਾਰਾਏ ਪ੍ਰੈੱਸ ਸਕੱਤਰ, ਮੌਜੂਦ ਸਨ। ਸੰਸਥਾ ਵਲੋਂ ਡਾ. ਜੇ. ਬੀ. ਬਹਿਲ ਤੇ ਡਾ. ਤਰਸੇਮ ਸਿੰਘ ਨੇ ਡਾ. ਨਿਰਮਲ ਕੁਮਾਰ ਦਾ ਇਸ ਮਹਾਨ ਪਰਉਪਕਾਰੀ ਕੰਮ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸੰਸਥਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੁਣ ਤੱਕ 4174 ਲੋਕਾਂ ਦੀ ਅੱਖ ਦੀ ਪੁਤਲੀ ਬਦਲਵਾ ਕੇ ਅੱਖ ਦੀ ਰੌਸ਼ਨੀ ਪ੍ਰਦਾਨ ਕਰ ਚੁੱਕੀ ਹੈ ਤੇ ਇਹ ਸੇਵਾ ਨਿਰੰਤਰ ਜਾਰੀ ਹੈ।