ਜਨਰਲ ਸਕੱਤਰ ਸਾਹੀ ਕ੍ਰਿਕਟ ਟੂਰਨਾਮੈਂਟ ’ਚ ਬਤੌਰ ਮੁੱਖ ਮਹਿਮਾਨ ਪਹੁੰਚੇ
ਤਲਵਾੜਾ, 12 ਸਤੰਬਰ (ਮਹਿਤਾ)-ਕਮਾਹੀ ਦੇਵੀ ਖੇਤਰ ਦੇ ਪਿੰਡ ਬਹਿ ਰੰਗਾ ਵਿਖੇ ਦੂਸਰਾ ਆਲ ਓਪਨ ਕ੍ਰਿਕਟ ਟੂਰਨਾਮੈਂਟ ਸ਼ੰਕਰ ਕਲੱਬ ਵਲੋਂ ਸੇਰੂ ਪ੍ਰਧਾਨ ਦੀ ਅਗਵਾਈ ਵਿਚ ਕਰਵਾਇਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਜਨਰਲ ਸਕੱਤਰ ਪੰਜਾਬ ਸੋਨੀਆ ਗਾਂਧੀ ਆਲ ਇੰਡੀਆ ਐਸੋਸੀਏਸ਼ਨ ਤਰਲੋਕ ਸਿੰਘ ਸਾਹੀ ਪਹੁੰਚੇ। ਪ੍ਰਧਾਨ ਸੇਰੂ ਦੀ ਅਗਵਾਈ ਵਿਚ ਸਮੂਹ ਮੈਂਬਰਾਂ ਵਲੋਂ ਮੁੱਖ ਮਹਿਮਾਨ ਸ.
ਤਲਵਾੜਾ, 12 ਸਤੰਬਰ (ਮਹਿਤਾ)-ਕਮਾਹੀ ਦੇਵੀ ਖੇਤਰ ਦੇ ਪਿੰਡ ਬਹਿ ਰੰਗਾ ਵਿਖੇ ਦੂਸਰਾ ਆਲ ਓਪਨ ਕ੍ਰਿਕਟ ਟੂਰਨਾਮੈਂਟ ਸ਼ੰਕਰ ਕਲੱਬ ਵਲੋਂ ਸੇਰੂ ਪ੍ਰਧਾਨ ਦੀ ਅਗਵਾਈ ਵਿਚ ਕਰਵਾਇਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਜਨਰਲ ਸਕੱਤਰ ਪੰਜਾਬ ਸੋਨੀਆ ਗਾਂਧੀ ਆਲ ਇੰਡੀਆ ਐਸੋਸੀਏਸ਼ਨ ਤਰਲੋਕ ਸਿੰਘ ਸਾਹੀ ਪਹੁੰਚੇ। ਪ੍ਰਧਾਨ ਸੇਰੂ ਦੀ ਅਗਵਾਈ ਵਿਚ ਸਮੂਹ ਮੈਂਬਰਾਂ ਵਲੋਂ ਮੁੱਖ ਮਹਿਮਾਨ ਸ. ਸਾਹੀ ਦਾ ਕ੍ਰਿਕਟ ਟੂਰਨਾਮੈਂਟ ਵਿਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਸ. ਸਾਹੀ ਨੇ ਜੇਤੂ ਟੀਮਾਂ ਨੂੰ ਇਨਾਮ ਵੀ ਤਕਸੀਮ ਵੀ ਕੀਤੇ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਸਾਹੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਿਮਰਨਜੀਤ ਸਿੰਘ ਸਾਹੀ ਯੂਥ ਪ੍ਰਧਾਨ ਹਲਕਾ ਦਸੂਹਾ ਕਾਂਗਰਸ, ਗੁਰਪ੍ਰੀਤ ਸਿੰਘ ਢਿੱਲੋਂ ਯੂਥ ਆਗੂ, ਰਾਹੁਲ ਸ਼ਰਮਾ, ਕਪਿਲ ਰਾਣਾ, ਵਿਕਰਾਂਤ ਮੋਹਿਤ, ਡਾ. ਅਮਿਤ ਜਸਵਾਲ, ਅਜੈ ਕੁਮਾਰ, ਲਾਡੀ, ਮਨੂੰ, ਪਿ੍ਰੰਸ ਰਾਣਾ, ਮਨੋਜ ਕੁਮਾਰ, ਵਿੱਕੀ ਪ੍ਰਧਾਨ, ਵਿੱਕੀ, ਸੁਖਦੇਵ, ਮੁਨੀਸ਼ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।