ਹਰ ਵਾਰ ਡਾ. ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਪੰਜਾਬ ਸਰਕਾਰ ਦੀ ਨਾਕਾਮੀ-ਹਰਮਿੰਦਰ ਸੰਧੂ
ਚੱਬੇਵਾਲ, 19 ਸਤੰਬਰ (ਰਾਜੀਵ ਭਾਰਦਵਾਜ)-ਪਿੰਡ ਬਾੜੀਆਂ ਕਲਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਹੋਈ ਬੇਅਦਬੀ ਦੇ ਰੋਸ ’ਚ ਚੱਬੇਵਾਲ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਨੇ ਮੌਕੇ ਤੇ ਪਹੁੰਚ ਕੇ ਇਸ ਮੰਦਭਾਗੀ ਘਟਨਾ ਦੀ ਨਿੰਦਾ ਕੀਤੀ।
ਚੱਬੇਵਾਲ, 19 ਸਤੰਬਰ (ਰਾਜੀਵ ਭਾਰਦਵਾਜ)-ਪਿੰਡ ਬਾੜੀਆਂ ਕਲਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਹੋਈ ਬੇਅਦਬੀ ਦੇ ਰੋਸ ’ਚ ਚੱਬੇਵਾਲ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਨੇ ਮੌਕੇ ਤੇ ਪਹੁੰਚ ਕੇ ਇਸ ਮੰਦਭਾਗੀ ਘਟਨਾ ਦੀ ਨਿੰਦਾ ਕੀਤੀ। ਇਸ ਮੌਕੇ ਕੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਬਾਬਾ ਸਾਹਿਬ ਦੀ ਮੂਰਤੀ ਦਾ ਵਾਰ-ਵਾਰ ਬੇਅਦਬੀ ਹੋਣਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਸ਼ਰਾਰਤੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ, ਪਰ ਮੌਜੂਦਾ ਸਰਕਾਰ ਇਨ੍ਹਾਂ ਨੂੰ ਢਿੱਲ ਦੇ ਕੇ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ, ਦੋਆਬਾ ਜ਼ੋਨ ਦੇ ਬੀ. ਸੀ. ਵਿੰਗ ਦੇ ਪ੍ਰਧਾਨ ਸਤਨਾਮ ਸਿੰਘ ਬੰਟੀ, ਮੈਂਬਰ ਜਨਰਲ ਕੌਂਸਲ ਅਮਨਦੀਪ ਸਿੰਘ ਸੋਨੀ, ਸੁਖਦੇਵ ਸਿੰਘ ਬੰਬੇਲੀ ਸਰਕਲ ਪ੍ਰਧਾਨ ਬੀ. ਸੀ. ਵਿੰਗ, ਸਰਪੰਚ ਮਨਜੀਤ ਕੌਰ, ਐਸ. ਸੀ. ਵਿੰਗ ਦੇ ਪ੍ਰਧਾਨ ਪ੍ਰੇਮ ਕੁਮਾਰ, ਨੰਬਰਦਾਰ ਸੁਧੀਰ, ਬੂਟਾ ਸਿੰਘ ਮੁੱਗੋਪੱਟੀ, ਸੁਰਿੰਦਰਪਾਲ ਸਿੰਘ ਸੰਧੂ, ਸਤਵੰਤ ਸਿੰਘ, ਜਸਵੀਰ ਸਿੰਘ, ਸੁਖਵੀਰ ਸਿੰਘ, ਨਰਿੰਦਰਪਾਲ ਸਿੰਘ, ਰਣਵੀਰ ਸਿੰਘ ਬੋਹਣ, ਸੁੱਚਾ ਸਿੰਘ ਚੱਬੇਵਾਲ, ਨਿਰਪਾਲ ਸਿੰਘ ਪਾਲਾ ਚੱਬੇਵਾਲ, ਸਿਮਰਨ ਖੈਰੜ, ਗੁਰਿੰਦਰ ਸਿੰਘ ਨੌਰੰਗਾਬਾਦ, ਜਸਪਾਲ ਸਿੰਘ ਪਾਲਾ, ਦੀਪਕ ਭੀਲੋਵਾਲ, ਨਵਜੋਤ ਸਿੰਘ ਸੰਧੂ, ਕਮਲਜੀਤ ਸਿੰਘ, ਜਗਤਾਰ ਸਿੰਘ ਨੌਨੀਤਪੁਰ ਆਦਿ ਹਾਜ਼ਰ ਸਨ।